ਖਡੂਰ ਸਾਹਿਬ, 7 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਘੱਟੋ ਘੱਟ ਉਜਰਤਾਂ ਵਿੱਚ ਫੋਰੀ ਤੌਰ ‘ਤੇ ਵਾਧਾ ਕਰੇ ਅਤੇ ਮਜ਼ਦੂਰ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਅਤੇ 8 ਤੋਂ 12 ਘੰਟੇ ਦਾ ਫਰਮਾਨ ਤਰੁੰਤ ਵਾਪਸ ਲਿਆ ਜਾਵੇ। ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਤੇਜ਼ੀ ਨਾਲ ਕੀਤੀ ਜਾਵੇ ਅਤੇ ਮਜ਼ਦੂਰਾਂ ਦੀਆਂ ਰੀਨਿਉ ਹੋਣ ਵਾਲੀ ਰਜਿਸਟ੍ਰੇਸ਼ਨ ਬਿਨ੍ਹਾਂ ਜੁਰਮਾਨਾ, ਆਫਲਾਈਨ ਕਰਕੇ ਇਕ ਮੌਕਾ ਦਿੱਤਾ ਜਾਵੇ। ਨਿਰਮਾਣ ਮਜ਼ਦੂਰਾਂ ਦੇ ਬੱਚਿਆਂ ਦੇ ਵਜੀਫਿਆ ਦੇ ਪੈਸੇ ਸ਼ਗਨ ਸ਼ਕੀਮ ਅਦਿ ਪੈਡਿੰਗ ਕੇਸ ਤੁਰੰਤ ਹੱਲ ਕੀਤੇ ਜਾਣ। ਪੰਡੋਰੀ ਨੇ ਕਿਹਾ ਮਜ਼ਦੂਰ ਜਮਾਤ ਨੇ ਆਪਣੇ ਹੱਕਾਂ ਦੀ ਬਹਾਲੀ ਲਈ ਲਹੁੂ ਵੀਟਵੇ ਸ਼ੰਘਰਸ਼ ਕਰਕੇ ਆਪਣੇ ਹੱਕਾਂ ਹਕੂਕਾਂ ਦੀ ਰਾਖੀ ਕਰਨ ਲਈ ਕਿਰਤ ਕਾਨੂੰਨ ਲਾਗੂ ਕਰਾਏ ਪਰ ਕਰੋਨਾ ਦੀ ਆੜ ਹੇਠ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਰਤੀ ਜਮਾਤ ਨੂੰ ਸਾਂਝੇ ਘੋਲਾਂ ਰਾਹੀਂ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ ਕਿਰਤ ਕਾਨੂੰਨਾਂ ਦੀ ਬਹਾਲੀ ਲਈ 19 ਅਪ੍ਰੈਲ ਨੂੰ ਲੇਬਰ ਦਫ਼ਤਰ ਅੰਮ੍ਰਿਤਸਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।
ਕਿਰਤੀ ਜਮਾਤ ਨੂੰ ਸਾਂਝੇ ਘੋਲਾਂ ਰਾਹੀ ਸੰਘਰਸ਼ ਕਰਨ ਦੀ ਅਹਿਮ ਲੋੜ: ਪੰਡੋਰੀ
