ਸ੍ਰੀ ਮੁਕਤਸਰ ਸਾਹਿਬ, 6 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਜਨਰਲ ਬਾਡੀ ਮੀਟਿੰਗ 8 ਅਪ੍ਰੈਲ ਨੂੰ ਠੀਕ 11 ਵਜੇ ਉਦੈਕਰਨ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਹੋਵੇਗੀ। ਇਸ ਸਬੰਧੀ ਸਭਾ ਦੇ ਸੂਬਾ ਆਗੂਆਂ ਜਗਜੀਤ ਸਿੰਘ ਜੱਸੇਆਣਾ ਅਤੇ ਹਰਜੀਤ ਮਦਰੱਸਾ ਨੇ ‘ਸੰਗਰਾਮੀ ਲਹਿਰ’ ਨੂੰ ਦੱਸਿਆ ਕਿ ਮੀਟਿੰਗ ਨੂੰ ਸੰਬੋਧਨ ਕਰਨ ਲਈ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਤੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਪੁੱਜ ਰਹੇ ਹਨ। ਆਗੂਆਂ ਨੇ ਪਿੰਡਾਂ ਦੀਆਂ ਸਮੂਹ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ ਸਰਗਰਮ ਸਾਥੀਆਂ ਨੂੰ ਨਾਲ ਲੈਕੇ ਮੀਟਿੰਗ ਵਿੱਚ ਪੁੱਜਣ।
ਦਿਹਾਤੀ ਮਜ਼ਦੂਰ ਸਭਾ ਦੀ ਜਨਰਲ ਬਾਡੀ ਮੀਟਿੰਗ 8 ਨੂੰ
