ਮੰਡੀ ਲੱਖੇਵਾਲੀ, 6 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਇਲਾਕਾ ਕਮੇਟੀ ਮੰਡੀ ਬਰੀਵਾਲਾ ਦੇ ਪੰਜ ਪਿੰਡ ਬਾਜਾ ਮਰਾੜ, ਮਰਾੜ ਕਲਾ, ਸਰਾਏਨਾਗਾ ਅਤੇ ਮੰਡੀ ਬਰੀਵਾਲਾ ਦੀਆਂ ਤਿੰਨ ਮਜ਼ਦੂਰ ਬਸਤੀਆਂ ਦਾ ਅਜਲਾਸ ਕਰਕੇ ਏਰੀਆ ਕਮੇਟੀ ਦੀ ਚੋਣ ਕੀਤੀ ਗਈ। ਅਜਲਾਸ ਦਾ ਉਦਘਾਟਨ ਸਭਾ ਦੇ ਸੂਬਾ ਸੰਯੁਕਤ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਕੀਤਾ। ਉਨ੍ਹਾਂ ਜੱਥੇਬੰਦੀ ਦੇ ਉਦੇਸ਼ਾ, ਨਿਸ਼ਾਨਿਆਂ ਬਾਰੇ ਵਿਸਥਾਰ ਨਾਲ ਵਿਆਖਿਆ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਚੁਣਕੇ ਤੇ ਇੱਕ ਪਿੰਡ ਨੂੰ ਕੇਂਦਰ ਮੰਨ ਉਸ ਦੇ ਆਸ ਪਾਸ ਦੇ ਸਾਰੇ ਪਿੰਡ ਕਵਰ ਕੀਤੇ ਜਾਣ, ਘਰ ਘਰ ਜਾ ਕੇ ਮੈਂਬਰਸ਼ਿੱਪ ਕੀਤੀ ਜਾਵੇ ਤਾਂ ਜੋ ਜਥੇਬੰਦੀ ਦਾ ਘੇਰਾ ਵਿਸ਼ਾਲ ਕੀਤਾ ਜਾ ਸਕੇ। ਇਸ ਸਮੇਂ ਸਭਾ ਦੇ ਸਕੱਤਰ ਲਖਵੀਰ ਸਿੰਘ ਤਖਤ ਮੁਲਾਣਾ ਜ਼ਿਲ੍ਹਾ ਮੀਤ ਪ੍ਰਧਾਨ ਤਰਸੇਮ ਸਿੰਘ ਬਾਜਾ ਮਰਾੜ ਨੇ ਵੀ ਸੰਬੋਧਨ ਕੀਤਾ। ਅੰਤ ਵਿੱਚ 15 ਮੈਂਬਰੀ ਏਰੀਆ ਕਮੇਟੀ ਚੁਣੀ ਗਈ, ਜਿਸ ‘ਚ ਪ੍ਰਧਾਨ ਦੇਵ ਸਿੰਘ ਬਰੀਵਾਲਾ ਤੇ ਸਕੱਤਰ ਤਰਸੇਮ ਸਿੰਘ ਸਿੰਗਲ ਮਰਾੜ ਬਸਤੀ ਚੁਣੇ ਗਏ।
