Now Reading
ਐਫਸੀਆਈ ਦਫ਼ਤਰ ਦਾ ਘਿਰਾਓ ਕਰ ਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ

ਐਫਸੀਆਈ ਦਫ਼ਤਰ ਦਾ ਘਿਰਾਓ ਕਰ ਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ

ਜਲੰਧਰ, 5 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਫ਼ਸਲਾਂ ਦੀ ਸਿੱਧੀ ਅਦਾਇਗੀ ਕਰਨ ਦੇ ਫ਼ੈਸਲੇ ਦੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਜ਼ਿਲ੍ਹਾ ਪੱਧਰ ‘ਤੇ ਐਫ. ਸੀ. ਆਈ. ਦਫ਼ਤਰ ਦਾ ਘਿਰਾਓ ਕਰ ਕੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁਤਲਾ ਸਾੜਿਆ। ਕਿਸਾਨਾਂ ਨੇ ਐਫ. ਸੀ. ਆਈ. ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕੀਤੀ। ਧਰਨਾ ਤਿੰਨ ਘੰਟੇ ਤੱਕ ਚਲਿਆ। ਕਿਸਾਨਾਂ ਨੇ ਇਸ ਮੌਕੇ ਕੇਂਦਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਏਜੰਸੀ ਐਫ. ਸੀ. ਆਈ. ਪੂਰੀ ਤਰ੍ਹਾਂ ਨਾਲ ਕਿਸਾਨਾਂ ਨੂੰ ਖ਼ਰਾਬ ਕਰਨ ‘ਤੇ ਲੱਗੀ ਹੋਈ ਹੈ, ਜਿਸ ਨੂੰ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫ਼ਸਲ ਦੀ ਸਿੱਧੀ ਅਦਾਇਗੀ ਦਾ ਝਾਂਸਾ ਦੇ ਕੇ ਆੜ੍ਹਤੀਏ ਵਰਗ ਨੂੰ ਕੇਂਦਰ ਬਾਹਰ ਕਰਨਾ ਚਾਹੁੰਦੀ ਹੈ।ਇਸ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਇਕ ਮੰਗ-ਪੱਤਰ ਡੀ. ਸੀ. ਨੂੰ ਵੀ ਸੌਂਪਿਆ ਤੇ ਇਸ ਨੂੰ ਲਾਗੂ ਕਰਨ ਤੋਂ ਰੋਕਣ ਦੀ ਮੰਗ ਕੀਤੀ ਗਈ। ਇਸ ਮੌਕੇ ਮੁੱਖ ਬੁਲਾਰਾ ਜਥੇਦਾਰ ਕਸ਼ਮੀਰ ਸਿੰਘ, ਜਮਹੂਰੀ ਕਿਸਾਨ ਸਭਾ ਵਲੋਂ ਕਾਮਰੇਡ ਕੁਲਦੀਪ ਸਿੰਘ ਫਿਲੌਰ, ਅਮਰਜੋਤ ਸਿੰਘ, ਬਲਬੀਰ ਸਿੰਘ ਸੈਮ, ਸੁਖਦਿਆਲ ਸਿੰਘ ਬਲਾਕ ਪ੍ਰਧਾਨ, ਲੱਕੀ ਉਦੋਪੁੁਰ, ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਕੂਨਰ, ਗੇਦੀ ਭੁੱਲਰ, ਅਮਰਜੀਤ ਸਿੰਘ ਬੁੱਗਾ ਜਮਸ਼ੇਰ, ਮੋਹਨ ਸਿੰਘ ਫ਼ੌਜੀ ਜਮਸ਼ੇਰ, ਅਮਰਜੀਤ ਸਿੰਘ ਸੰਸਾਰਪੁਰ, ਬੀਬੀ ਸਰਬਜੀਤ ਕੌਰ ਪ੍ਰਧਾਨ ਇਸਤਰੀ ਬਲਾਕ ਨੂਰਮਹਿਲ, ਜਸਵਿੰਦਰ ਸਿੰਘ ਪੰਡੋਰੀ, ਟੋਨੀ ਬਾਬਾ, ਪ੍ਰਧਾਨ ਰਾਜਾ ਸ਼ਾਹਕੋਟ, ਕੁਲਦੀਪ ਸਿੰਘ ਮਹੇੜੂ, ਜੋਗਿੰਦਰ ਸਿੰਘ, ਤਜਿੰਦਰ ਸਿੰਘ ਪਰਦੇਸੀ, ਰਜਿੰਦਰ ਰਾਣਾ, ਸੁਖਵਿੰਦਰ ਸਿੰਘ ਕੋਟਲੀ, ਸੁਰਜੀਤ ਸਿੰਘ ਜੰਡਿਆਲਾ, ਹੈਪੀ ਸਾਬਕਾ ਸਰਪੰਚ, ਕੁਲਬੀਰ ਸਿੰਘ ਜੰਡਿਆਲਾ, ਬਲਰਾਜ ਸਿੰਘ, ਅਮਨਦੀਪ ਸਿੰਘ ਖੁਸਰੋਪੁਰ, ਮੋਹਨ ਸਿੰਘ ਬੰਬੀਆਂ ਵਾਲ, ਚਰਨਜੀਤ ਸਿੰਘ ਥਾਪਰਕੇ, ਮੋਹਨੀ ਪ੍ਰਧਾਨ ਜੰਡਿਆਲਾ, ਜਸਬੀਰ ਸਿੰਘ, ਉੱਘੇ ਕਿਸਾਨ ਆਗੂ ਕੁਲਵਿੰਦਰ ਮਛਿਆਣਾ, ਗੁਰਜੀਤ ਸਿੰਘ ਕਾਹਲੋਂ ਐਡਵੋਕੇਟ, ਮੱਖਣ ਪਲਨ ਸਰਪੰਚ ਜੰਡਿਆਲਾ, ਗੁਰਵਿੰਦਰ ਸਿੰਘ ਬਜੂਹਾ ਮੀਤ ਪ੍ਰਧਾਨ ਨਕੋਦਰ, ਜਸਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ, ਬਲਜੀਤ ਸਿੰਘ ਅਕਲਪੁਰ, ਜੋਗਾ ਸਿੰਘ ਸਰਹਾਲੀ, ਬੀ ਟੋਨੀ ਜੰਡਿਆਲਾ, ਮਾਸਟਰ ਬਲਕਾਰ ਸਿੰਘ ਜੰਡਿਆਲਾ ਵੀ ਹਾਜ਼ਰ ਸਨ।

Scroll To Top