Now Reading
ਦੋ ਰੋਜ਼ਾਂ ਚੇਤਨਾ ਕੈਂਪ ਆਯੋਜਿਤ

ਦੋ ਰੋਜ਼ਾਂ ਚੇਤਨਾ ਕੈਂਪ ਆਯੋਜਿਤ

ਕਲਾਨੌਰ, 4 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਅਗਵਾਈ ਹੇਠ ਦੋ ਦਿਨ੍ਹਾਂ ਚੇਤਨਾ ਕੈਂਪ ਲਗਾਇਆ ਗਿਆ। ਜਿਸ ‘ਚ ਨੌਜਵਾਨਾਂ ਨੇ ਵੱਖ-ਵੱਖ ਮੁੱਦਿਆ ‘ਤੇ ਚਰਚਾ ਕੀਤੀ। ਨੌਜਾਵਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ, ਕਿਸਾਨੀ ਦੇ ਚਲਦੇ ਅੰਦੋਲਨ ਅਤੇ ਮਜ਼ਦੂਰਾਂ ਵਿਰੋਧੀ ਨਵੇਂ ਕਿਰਤ ਕਾਨੂੰਨਾਂ ਬਾਰੇ ਵੀ ਚਰਚਾ ਕੀਤੀ ਗਈ। ਇਸ ਮੌਕੇ ਸੋਸ਼ਲ ਮੀਡੀਏ ਦੀ ਯੋਗ ਵਰਤੋਂ ਕਰਨ ਲਈ ਵੀ ਵਿਚਾਰ ਕੀਤਾ ਗਿਆ। ਇਸ ਕੈਂਪ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਫਾਊਂਡਰ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ, ਫਾਊਂਡਰ ਖ਼ਜ਼ਾਨਚੀ ਸਰਬਜੀਤ ਗਿੱਲ, ਪੀਐਸਐਫ ਦੇ ਸੂਬਾ ਕਨਵੀਨਰ ਮਨਜਿੰਦਰ ਢੇਸੀ, ਧਰਮਿੰਦਰ ਸਿੰਘ ਸਿਬਲੀ, ਮੱਖਣ ਸੰਗਰਾਮੀ, ਖੁਸ਼ਪ੍ਰੀਤ ਸਿੰਘ, ਸ਼ਰਮਾ ਬਿਸ਼ਨਕੋਟ ਆਦਿ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਸੰਬੋਧਨ ਕੀਤਾ।

Scroll To Top