Now Reading
ਰੋਪੜ੍ਹ ਦੇ ਕਿਸਾਨਾਂ ਵਲੋਂ ਰੋਹ ਭਰਪੂਰ ਧਰਨਾ

ਰੋਪੜ੍ਹ ਦੇ ਕਿਸਾਨਾਂ ਵਲੋਂ ਰੋਹ ਭਰਪੂਰ ਧਰਨਾ

ਰੂਪਨਗਰ, 5 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਦੇਸ਼ ਭਰ ਵਿੱਚ ਐਫਸੀਆਈ ਦੇ ਘਰਾਓ ਪ੍ਰੋਗਰਾਮ ਨੂੰ ਲਾਗੂ ਕਰਦਿਆਂ ਜਿਲ੍ਹਾ ਰੋਪੜ੍ਹ ਦੇ ਕਿਸਾਨਾਂ ਵਲੋਂ ਕਿਸਾਨ ਆਗੂ ਸਰਵ ਸ੍ਰੀ ਜਰਨੈਲ ਸਿੰਘ ਘਨੌਲਾ, ਦਵਿੰਦਰ ਨੰਗਲੀ, ਹਰਦੇਵ ਸਿੰਘ ਖੇੜੀ ਅਤੇ ਸਤਨਾਮ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਮਾ ਗੁਰਨੈਬ ਸਿੰਘ ਜੇਤੇਵਾਲ , ਬਲਵਿੰਦਰ ਸਿੰਘ ਅਸਮਾਨ ਪੁਰ, ਗੁਰਪਾਲ ਸਿੰਘ, ਬਲਵੀਰ ਸਿੰਘ ਨੂਰ ਪੁਰ ਬੇਦੀ, ਮੁਲਾਜ਼ਮ ਅਤੇ ਪੈਨਸ਼ਨਰ ਆਗੂਆਂ ਸਾਥੀ ਵੇਦ ਪ੍ਰਕਾਸ਼ ਸ਼ਰਮਾ, ਰਾਧੇ ਸ਼ਾਮ, ਨੌਜਵਾਨ ਆਗੂ ਰਣਵੀਰ ਰੰਧਾਵਾ ਨੇ ਜਿਥੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਉਥੇ ਐਫ ਸੀ ਆਈ ਦੇ ਨਿਜੀਕਰਨ ਅਤੇ ਕਿਸਾਨਾਂ ਨੂੰ ਫਸਲ ਖਰੀਦ ਮੌਕੇ ਲਾਈਆਂ ਜਾ ਰਹੀਆਂ ਕਿਸਾਨ ਵਿਰੋਧੀ ਸ਼ਰਤਾਂ ਦੀ ਨਿੰਦਾ ਕੀਤੀ ਗਈ। ਮੌਕੇ ਤੇ ਤਹਸੀਲ ਦਾਰ ਰੋਪੜ੍ਹ ਨੇ ਧਰਨੇ ਵਿਚ ਆ ਕੇ ਮੰਗ ਪੱਤਰ ਪ੍ਰਾਪਤ ਕੀਤਾ।

Scroll To Top