Now Reading
ਸੁਪਰੀਮ ਕੋਰਟ ਦੇ ਮੁੱਖ ਜੱਜ ਨੈਤਿਕਤਾ ਦੇ ਅਧਾਰ ‘ਤੇ ਤੁਰੰਤ ਅਸਤੀਫਾ ਦੇਵੇ

ਸੁਪਰੀਮ ਕੋਰਟ ਦੇ ਮੁੱਖ ਜੱਜ ਨੈਤਿਕਤਾ ਦੇ ਅਧਾਰ ‘ਤੇ ਤੁਰੰਤ ਅਸਤੀਫਾ ਦੇਵੇ

ਪਠਾਨਕੋਟ: 13 ਜਨਵਰੀ ਪਠਾਨਕੋਟ ਦੇ ਨੇੜੇ ਕਸਬਾ ਸਰਨਾ ਵਿਖੇ ਰੈਵੋਲਿਊਸ਼ਨਰੀ ਮਾਰਕਸ਼ਿਸਟ ਪਾਰਟੀ ਆਫ ਇੰਡੀਆ (ਆਰ.ਐਮ.ਪੀ.ਆਈ.) ਤਹਿਸੀਲ ਪਠਾਨਕੋਟ ਦੇ ਸਰਗਰਮ ਵਰਕਰਾਂ ਦੀ ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਉਚੇਚੇ ਤੋਰ ਤੇ ਪਹੁੰਚੇ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ਼ ਬਿਆਨ ਰਾਹੀਂ ਸੁਪਰੀਮ ਕੋਰਟ ਦੇ ਚਾਰ ਸੀਨੀਅਰ ਜੱਜਾਂ ਵੱਲੋਂ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟੀਸ ਦੀਪਕ ਮਿਸ਼ਰਾ ਦੇ ਖਿਲਾਫ਼ ਆਪਣੇ ਆਹੁਦੇ ਦੀ ਦੁਰਵਰਤੋਂ ਕਰਨ ਦੇ ਲਗਾਏ ਗਏ ਦੋਸ਼ਾਂ ਦੀ ਗੰਭੀਰਤਾ ਅਤੇ ਲੋਕਤੰਤਰ ਨੂੰ ਪੇਸ਼ ਹੋਏ ਖ਼ਤਰੇ ਨੁੰ ਦੇਖਦੇ ਹੋਏ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਮੁੱਖ ਜੱਜ ਸ਼੍ਰੀ ਦੀਪਕ ਮਿਸ਼ਰਾ ਨੈਤਿਕਤਾ ਦੇ ਅਧਾਰ ਤੇ ਤੁਰੰਤ ਅਸਤੀਫਾ ਦੇਵੇ ਅਤੇ ਇਸ ਦੇ ਖਿਲਾਫ ਸੰਸਦ ਅੰਦਰ ਮਹਾਂ ਦੋਸ਼ ਪ੍ਰਸਤਾਵ ਲਿਆਂਦਾ ਜਾਵੇ। ਜਨਰਲ ਬਾਡੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰ.ਐਮ.ਪੀ.ਆਈ. ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਚੰਡੀਗੜ੍ਹ ਵਿਖੇ ਹੋਈ ਪਹਿਲੀ ਕੁੱਲ ਹਿੰਦ ਕਾਨਫਰੰਸ਼ ਦੀ ਰਿਪੋਟਿੰਗ ਕਰਦਿਆਂ ਕਿਹਾ ਕਿ ਪਾਰਟੀ ਨੇ ਦੇਸ਼ ਅੰਦਰ ਆਰਥਿਕ ਬਰਾਬਰੀ ਲਈ ਜਮਾਤ ਰਹਿਤ, ਜਾਤ-ਪਾਤ ਦੇ ਸਮਾਜਿਕ ਵਿਤਕਰੇ ਰਹਿਤ ਅਤੇ ਔਰਤ-ਮਰਦ ਦੀ ਬਰਾਬਰੀ ਦਾ ਸਮਾਜ ਸਿਰਜਨ ਲਈ ਦੇਸ਼ ਭਰ ਦੇ ਸਮੂਹ ਮਜ਼ਦੂਰਾਂ, ਕਿਸ਼ਾਨਾਂ, ਨੌਜਵਾਨਾਂ-ਵਿਦਿਆਰਥੀਆਂ, ਮੁਲਾਜਮਾਂ, ਔਰਤਾਂ ਅਤੇ ਅਗਾਂਹ ਵਧੂ-ਇੰਨਸਾਫ ਪੰਸ਼ਦ ਲੋਕਾਂ ਨੂੰ ਲਾਮਬੰਦ ਕਰਦੇ ਹੋਏ, ਲੋਕਾਂ ਦੇ ਜੀਵਨ ਨਾਲ ਜੁੱੜੇ ਮੁੱਖ ਮੁੱਦਿਆਂ ਜਿਵੇਂ ਵਿਦਿਆਂ, ਸਿਹਤ-ਸਹੂਲਤਾਂ ਅਤੇ ਰੋਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰੇਗੀ। ਦੇਸ਼ ਅੰਦਰ ਵੱਧ ਰਹੀ ਬੇਰੋਕ ਮਹਿੰਗਾਈ, ਬੇਰੁਜਗਾਰੀ ਅਤੇ ਭ੍ਰਿਸਟਾਚਾਰ ਲਈ ਜਿੰਮੇਵਾਰ ਬੁਰਜਵਾ ਪਾਰਟੀਆਂ ਦੀਆਂ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਅਤੇ ਫਿਰਕਾਪ੍ਰਸਤ ਤਾਕਤਾਂ ਦੇ ਖਿਲਾਫ ਵੀ ਦੇਸ਼ ਵਿਆਪੀ ਅੰਦੋਲਨ ਛੇੜੇਗੀ।਼ ਉਪਰੋਕਤ ਮੰਗਾਂ ਦੀ ਪ੍ਰਾਪਤੀ ਲਈ ਅਤੇ ਫਿਰਕਾਪ੍ਰਸਤ ਤਾਕਤਾਂ ਵੱਲੋਂ ਦੇਸ਼ ਅੰਦਰ ਦਲਿਤਾਂ ਤੇ ਘੱਟ ਗਿਣਤੀਆਂ ਉਪੱਰ ਲਗਾਤਾਰ ਹੋ ਰਹੇ ਮਾਰੂ ਹੱਮਲਿਆਂ ਦੇ ਵਿਰੁੱਧ ਮਾਰਚ 2018 ਦੇ ਅਖੀਰਲੇ ਹਫਤੇ ਸਮੂਚੇ ਜਿਲ੍ਹਾ ਹੈਡ-ਕੁਆਟਰਾਂ ਉਪੱਰ ਆਰ.ਐਮ.ਪੀ.ਆਈ. ਪਾਰਟੀ ਵੱਲੋਂ ਵਿਸ਼ਾਲ ਜਨਤਕ ਰੋਸ਼ ਪ੍ਰਦਰਸ਼ਨ ਕੀਤੇ ਜਾਣਗੇ। ਕਾਮਰੇਡ ਪਾਸਲਾ ਅੱਗੇ ਕਿਹਾ ਕਿ ਕਾਂਗਰਸ, ਅਕਾਲੀ-ਬੀ.ਜੇ.ਪੀ ਗਠਜੋੜ ਅਤੇ ਹੋਰ ਬੁਰਜਵਾਂ ਪਾਰਟੀਆਂ ਦੀ ਥਾਂ ਸਮੂਚੇ ਦੇਸ਼ ਅੰਦਰ ਖੱਬੇ ਪੱਖੀ ਰਾਜਨੀਤਕ ਬਦਲ ਉਸਾਰਣ ਲਈ ਦੇਸ਼ ਅੰਦਰ ਖੱਬੀਆਂ ਸ਼ਕਤੀਆਂ ਨੂੰ ਇੱਕ ਪਲੇਟਫਾਰਮ ਤੇ ਇੱਕਠਾ ਕਰਨ ਦੇ ਯਤਨ ਕੀਤੇ ਜਾਣਗੇ। ਜਨਰਲ ਬਾਡੀ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਦਲਬੀਰ ਸਿੰਘ ਅਤੇ ਮਾਸਟਰ ਸੁ਼ਭਾਸ਼ ਸ਼ਰਮਾ ਨੇ ਕੀਤੀ। ਇਸ ਮੌਕੇ ਪਾਰਟੀ ਦੇ ਜਿਲ੍ਹਾ ਸਕੱਤਰ ਕਾਮਰੇਡ ਲਾਲ ਚੰਦ ਕਟਾਰੂ ਚੱਕ, ਆਰ.ਐਮ.ਪੀ.ਆਈ ਦੇ ਆਗੂ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ, ਜਨਕ ਕੁਮਾਰ, ਪ੍ਰੇਮ ਸਾਗਰ, ਰਵੀ ਕੁਮਾਰ ਕਟਾਰੂ ਚੱਕ, ਅਜੀਤ ਰਾਮ ਗੰਦਲਾ ਲਾੜ੍ਹੀ, ਰਘੁਵੀਰ ਸਿੰਘ ਧਲੋਰੀਆਂ, ਬਲਦੇਵ ਰਾਜ ਭੋਆ, ਦੇਵ ਰਾਜ ਸੁਜਾਨਪੁਰ, ਬਲਬੀਰ ਸਿੰਘ ਬੇਹੜੀਆਂ ਅਤੇ ਹੋਰ ਆਗੂਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਹਾਜ਼ਰ ਸਨ।

Scroll To Top