Now Reading
ਮਜ਼ਦੂਰਾਂ ਦੇ ਘਰ ਢਾਹੁਣ ਦੀ ਨਿਖੇਧੀ

ਮਜ਼ਦੂਰਾਂ ਦੇ ਘਰ ਢਾਹੁਣ ਦੀ ਨਿਖੇਧੀ

ਫਿਲੌਰ- ਅੱਜ ਇੱਥੋਂ ਦੇ ਸੰਤੋਖਪੁਰਾ ਮੁਹੱਲੇ ‘ਚ ਰੇਲਵੇ ਵੱਲੋਂ ਮਜ਼ਦੂਰਾਂ ਦੇ ਘਰ ਢਾਹੁਣ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਅੱਜ ਇੱਥੋਂ ਜਾਰੀ ਕੀਤੇ ਬਿਆਨ ‘ਚ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਪੰਜ-ਪੰਜ ਮਰਲੇ ਦੇ ਪਲਾਟਾਂ ਦੇ ਫਾਰਮ ਭਰਵਾ ਰਹੀ ਹੈ ਅਤੇ ਦੂਜੇ ਪਾਸੇ ਮਜ਼ਦੂਰਾਂ ਦੀ ਛੱਤ ਖੋਹੀ ਜਾ ਰਹੀ ਹੈ। ਵਰਨਣਯੋਗ ਹੈ ਕਿ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ‘ਚ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਮਜ਼ਦੂਰਾਂ ਨੂੰ ਥਾਂ ਖ਼ਾਲੀ ਕਰਨ ਦੇ ਨੋਟਿਸ ਦਿੱਤੇ ਜਾ ਰਹੇ ਸਨ ਅਤੇ ਮਜ਼ਦੂਰ ਲਗਾਤਾਰ ਇਸ ਦਾ ਵਿਰੋਧ ਕਰਦੇ ਆ ਰਹੇ ਸਨ। ਅੱਜ ਰੇਲਵੇ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਨਾਲ ਲੈ ਕੇ ਘਰ ਢਾਹੁਣ ਦਾ ਕੰਮ ਆਰੰਭ ਦਿੱਤਾ। ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਦੇਵ ਫਿਲੌਰ, ਜਰਨੈਲ ਫਿਲੌਰ, ਜਸਵਿੰਦਰ ਸਿੰਘ ਢੇਸੀ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੰਤੋਖ ਸਿੰਘ ਬਿਲਗਾ, ਬਲਬੀਰ ਸਿੰਘ ਬਿਲਗਾ, ਮਨਜਿੰਦਰ ਢੇਸੀ, ਮੱਖਣ ਸੰਗਰਾਮੀ, ਤਰਸੇਮ ਲਾਲ, ਕੁਲਜੀਤ ਸਿੰਘ, ਜਸਬੀਰ ਸਿੰਘ, ਨਵੀਨ ਕੁਮਾਰ ਫਿਲੌਰ, ਬਲਦੇਵ, ਦੀਪਕ, ਮਨਜੀਤ ਆਸ਼ੂ, ਰੇਖਾ ਰਾਣੀ, ਕਮਲਾ ਪੂਰੋ, ਬਿੰਦੀ, ਪਾਰਸ, ਸਰੋਜ, ਨਿੰਦਰੋ, ਅਮਨ, ਸੁਰਜੀਤ ਕੌਰ, ਦਰਸ਼ੋ ਆਦਿ ਹਾਜ਼ਰ ਸਨ।

Scroll To Top