ਭਿੱਖੀਵਿੰਡ : ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮੱਖੀ ਕਲਾਂ ਵਿਖੇ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਧਰਨਾਅੱਜ 50ਵੇਂ ਦਿਨ ‘ਚ ਦਾਖ਼ਲ ਹੋ ਗਿਆ। ਇਸ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਗ, ਸਕੱਤਰ ਸੰਤੋਖ ਸਿੰਘ ਮੱਖੀ ਕਲਾਂ ਇਸ ਧਰਨੇ ਦੀ ਅਗਵਾਈ ਲਗਾਤਾਰ ਕਰ ਰਹੇ ਹਨ। ਜਿਸ ‘ਚ ਮੱਖੀ ਕਲਾਂ ਦੇ ਮਜ਼ਦੂਰ ਪਰਿਵਾਰਾਂ ਸਮੇਤ ਪਹੁੰਚ ਰਹੇ ਹਨ,।ਮੋਰਚੇ ਵਿੱਚ ਬੈਠੇ ਦਿਹਾਤੀ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੇਜ਼ਮੀਨੇ ਦਲਿਤਾਂ ਨੂੰ ਮਕਾਨ ਬਣਾਉਣ ਲਈ ਪੰਜ-ਪੰਜ ਮਰਲੇ ਪਲਾਂਟ ਦੇਣ ਦਾ ਐਲਾਨ ਕੀਤਾ ਸੀ।।ਪਰ 17 ਮਹੀਨੇ ਬੀਤਣ ਦੇ ਬਾਵਜੂਦ ਵੀ ਪੰਜਾਬ ਅੰਦਰ ਕਿਸੇ ਬੇਜਮੀਨੇ ਦਲਿਤਾਂ ਨੂੰ ਪਲਾਂਟ ਕੱਟ ਨਹੀਂ ਦਿੱਤੇ ਗਏ।।।ਆਗੂਆਂ ਨੇ ਹਲਕਾ ਖੇਮਕਰਨ ਦੇ ਵਿਧਾਇਕ ਬਾਰੇ ਬੋਲਦਿਆਂ ਕਿਹਾ ਕਿ ਚੋਣਾਂ ਦੌਰਾਨ ਖੇਤ ਮਜ਼ਦੂਰਾਂ ਦੇ ਘਰ ਘਰ ਜਾਕੇ ਅਤੇਖੇਤ ਮਜ਼ਦੂਰਾਂ ਨੂੰ ਮਿਲਕੇ ਉਸ ਵੇਲੇ ਕਿਹਾ ਸੀ ਕਿ ਉਸ ਨੂੰ ਇਕ ਵਾਰ ਜਿੱਤਾ ਕੇ ਵਿਧਾਨ ਸਭਾ ਵਿੱਚ ਭੇਜੋ ਅਤੇ ਉਹ ਵਿਧਾਨ ਸਭਾ ਵਿੱਚ ਪਹੁੰਚ ਕੇ ਹਲਕਾ ਖੇਮਕਰਨ ਦੇ ਬੇਜ਼ਮੀਨੇ ਦਲਿਤਾਂ ਲਈ ਪੰਚਾਇਤੀ ਜ਼ਮੀਨ ਵਿੱਚੋ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਹਲਕਾ ਵਿਧਾਇਕ ਵੱਲੋਂ ਕੀਤੇ ਵਾਅਦੇ ਉਸ ਸਮੇਂ ਝੂਠੇ ਸਾਬਤ ਹੋਏ ਜਦ ਹਲਕਾ ਖੇਮਕਰਨ ਦੇ ਅੰਦਰ ਪੈਂਦੇ ਪਿੰਡ ਮੱਖੀ ਕਲਾਂ ਦੇ ਬੇਜਮੀਨੇ ਦਲਿਤ ਪਰਿਵਾਰ ਪਿਛਲੇ 50 ਦਿਨਾਂ ਤੋਂ ਪਿੰਡ ਮੱਖੀ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚ ਪਲਾਟਾਂ ਦੀ ਅਲਾਟਮੈਂਟ ਲਈ ਪੱਕਾ ਮੋਰਚਾ ਲਾਕੇ ਬੈਠੇ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਬੇਜਮੀਨੇ ਦਲਿਤਾਂ ਬਾਰੇ ਹਲਕਾ ਖੇਮਕਰਨ ਦੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਕੋਲ ਗੱਲ ਸੁਣਨ ਲਈ ਇਕ ਪਲ ਟਾਇਮ ਹੀ ਨਹੀਂ ਹੈ।।ਇਨ੍ਹਾਂ ਆਗੂਆਂ ਨੇ ਡੀਸੀ ਤਰਨਤਾਰਨ ਅਤੇ ਐਸਡੀਐਮ ਭਿੱਖੀਵਿੰਡ ਤੋਂ ਮੰਗ ਕਰਦਿਆ ਕਿਹਾ ਕਿ ਪੱਕਾ ਮੋਰਚਾ ਲਾਈ ਬੈਠੇ ਪਿੰਡ ਮੱਖੀ ਕਲਾਂ ਦੇ ਮੋਰਚੇ ਵਿੱਚ ਪਹੁੰਚ ਕੇ ਪੰਜ-ਪੰਜ ਮਰਲੇ ਪਲਾਂਟ ਦੇਣ ਦਾ ਵਾਅਦਾ ਪੂਰਾ ਕੀਤਾ ਜਾ ਸਕੇ।।ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਸ਼ਾਨ ਸਿੰਘ ਪੰਹੁਵਿੰਡ, ਗੱਜਣ ਸਿੰਘ ਨਾਰਲਾ, ਅੰਗਰੇਜ ਸਿੰਘ ਨਵਾਂ ਪਿੰਡ, ਜਸਵੰਤ ਸਿੰਘ ਭਿੱਖੀਵਿੰਡ, ਅੰਗਰੇਜ਼ ਸਿੰਘ ਲੱਧੂ, ਲਾਜਰ ਲਾਖਣਾਸ, ਮਨਜੀਤ ਕੌਰ ਸਾਧਰਾ, ਗੁਰਮੀਤ ਕੌਰ ਮੱਖੀ ਕਲਾਂ, ਕੁਲਦੀਪ ਸਿੰਘ ਨੀਲਾ ਬੋਹੜ ਸਿੰਘ ਮੱਖੀ ਕਲਾਂ, ਪਰਮਜੀਤ ਕੌਰ ਮੱਖੀ ਕਲਾਂ ਆਦਿ ਆਗੂ ਹਾਜ਼ਰ ਸਨ।