Now Reading
27 ਸਤੰਬਰ ਦੇ ਭਾਰਤ ਬੰਦ ਦੀ ਤਿਆਰੀ ਲਈ ਮੀਟਿੰਗ 14 ਸਤੰਬਰ ਨੂੰ

27 ਸਤੰਬਰ ਦੇ ਭਾਰਤ ਬੰਦ ਦੀ ਤਿਆਰੀ ਲਈ ਮੀਟਿੰਗ 14 ਸਤੰਬਰ ਨੂੰ

ਗੁਰਦਾਸਪੁਰ, 11 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 345ਵੇਂ ਦਿਨ ਅੱਜ 262ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਸਾਬਕਾ ਸੈਨਿਕ ਸੰਘਰਸ਼ ਕਮੇਟੀ ਦੇ ਮਨਜੀਤ ਸਿੰਘ ਸਲ੍ਹੋਚਾਹਲ, ਰਣਜੀਤ ਸਿੰਘ ਸੱਲੋ ਚਾਹਲ, ਐੱਸਪੀ ਸਿੰਘ ਗੋਸਲ, ਸੁਖਦੇਵ ਸਿੰਘ ਖੋਖਰ, ਸੁਰਜਣ ਸਿੰਘ ਬਾਊਪੁਰ ਆਦਿ ਨੇ ਇਸ ਵਿੱਚ ਹਿੱਸਾ ਲਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਐੱਸਪੀ ਸਿੰਘ ਗੋਸਲ, ਮੱਖਣ ਸਿੰਘ ਕੁਹਾੜ, ਗੁਰਦੀਪ ਸਿੰਘ  ਮੁਸਤਫ਼ਾਬਾਦ, ਰਘਬੀਰ ਸਿੰਘ ਚਾਹਲ, ਨਿਰਮਲ ਸਿੰਘ ਬਾਠ, ਸੁਖਦੇਵ ਸਿੰਘ ਗੋਸਲ, ਮਲਕੀਅਤ ਸਿੰਘ ਬੁੱਢਾ ਕੋਟ, ਕੁਲਜੀਤ ਸਿੰਘ ਸਿੱਧਵਾਜਮੀਤਾਂ,,ਨੰਬਰਦਾਰ ਕਰਨੈਲ ਸਿੰਘ ਭੁਲੇਚੱਕ, ਹਰਦਿਆਲ ਸਿੰਘ ਸੰਧੂ, ਕੁਲਬੀਰ ਸਿੰਘ ਗੁਰਾਇਆ, ਗੁਰਮੀਤ ਸਿੰਘ ਥਾਣੇਵਾਲ, ਪਲਵਿੰਦਰ ਸਿੰਘ, ਨਰਿੰਦਰ ਸਿੰਘ ਕਾਹਲੋਂ ਆਦਿ ਨੇ ਦੱਸਿਆ ਕਿ ਸਤਾਈ ਸਤੰਬਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਦੀਆਂ ਤਿਆਰੀਆਂ ਸਾਰੇ ਦੇਸ਼ ਵਿਚ ਜ਼ੋਰਾਂ ਤੇ ਚੱਲ ਰਹੀਆਂ ਹਨ। ਪੰਜਾਬ ਭਰ ਵਿਚ ਪਿੰਡ ਪਿੰਡ ਇਸ ਸੰਬੰਧੀ ਮੀਟਿੰਗਾਂ ਕਰਾਈਆਂ ਜਾ ਰਹੀਆਂ ਹਨ। ਇਸ ਬੰਦ ਨੂੰ ਮੁਕੰਮਲ ਤੌਰ ਤੇ ਸਫ਼ਲ ਕਰਨ ਹਿੱਤ ਜ਼ਿਲ੍ਹਾ ਗੁਰਦਾਸਪੁਰ ਦੀਆਂ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਦੀ ਇਕ ਜ਼ਰੂਰੀ ਮੀਟਿੰਗ 14 ਸਤੰਬਰ ਨੂੰ ਬਾਰਾਂ ਵਜੇ ਰੇਲਵੇ ਸਟੇਸ਼ਨ ਤੇ ਰੱਖੀ ਗਈ ਹੈ।

ਆਗੂਆਂ ਆਖਿਆ ਕਿ ਇਸ ਵਕਤ ਚੱਲ ਰਿਹਾ ਕਿਸਾਨੀ ਸੰਘਰਸ਼ ਕਿਸਾਨਾਂ ਦਾ ਨਾ ਰਹਿ ਕੇ ਹਿੰਦੋਸਤਾਨ ਦੇ ਲੋਕਾਂ ਦਾ ਯੁੱਧ ਬਣ ਚੁੱਕਾ ਹੈ ਅਤੇ ਇਸ ਨੂੰ ਸਿਰਫ਼ ਭਾਰਤ ਵਿੱਚ ਹੀ ਨਹੀਂ ਸਾਰੇ ਸੰਸਾਰ ਵਿੱਚ ਸਮੂਹ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਸਤਾਈ ਸਤੰਬਰ ਦਾ ਭਾਰਤ ਬੰਦ ਇਸ ਇਤਹਾਸਕ ਘੋਲ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰੇਗਾ।   ਇਸ ਵਕਤ ਦੇਸ਼ ਦੇ ਸਾਰੇ ਕਿਸਾਨ, ਮਜ਼ਦੂਰ, ਮੁਲਾਜ਼ਮ, ਬੁੱਧੀਜੀਵੀ, ਲੇਖਕ ਤੇ ਹੋਰ ਹਰ ਵਰਗ ਦੇ ਲੋਕ ਧਰਮਾਂ, ਜਾਤਾਂ, ਮਜ਼੍ਹਬਾਂ ਅਤੇ ਸਿਆਸੀ ਸੋਚਾਂ ਤੋਂ ਉਪਰ ਉੱਠ ਕੇ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦਿਵਾਉਣ ਲਈ ਡਟੇ ਹੋਏ ਹਨ। ਹੁਣ ਇਹ ਸੰਘਰਸ਼ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਨੀਤੀਆਂ ਦੇ ਤਹਿਤ ਦੇਸ਼ ਨੂੰ ਵੇਚਣ ਦੀ ਨੀਤੀ ਨੂੰ ਲਾਜ਼ਮੀ ਤੌਰ ਤੇ ਮੋੜਾ ਦੇਵੇਗਾ। ਇਸ ਕਿਸਾਨ ਮੋਰਚੇ ਨੂੰ ਸਫ਼ਲ ਕਰਨ ਵਾਸਤੇ  ਇਕਮੁੱਠ ਹੋ ਕੇ ਸਾਰੇ ਯਤਨ ਕਰਨੇ ਚਾਹੀਦੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਹਰ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ ਦੇਸ਼ ਦਾ ਹਰ ਵਰਗ ਸਮਰਥਨ ਦੇ ਰਿਹਾ ਹੈ, ਇਸ ਲਈ ਮੋਦੀ ਸਰਕਾਰ ਦੀ ਹਾਰ ਲਾਜ਼ਮੀ ਹੈ।

See Also

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਹਰਭਜਨ ਸਿੰਘ ਗੁਰਦਾਸਪੁਰ, ਬਲਵੰਤ ਸਿੰਘ ਗੁਰਦਾਸਪੁਰ, ਹੀਰਾ ਸਿੰਘ ਸੈਣੀ, ਸੰਤ ਬੁਢਾ ਸਿੰਘ, ਬਾਵਾ ਦਿੱਤਾ ਆਦਿ ਵੀ ਹਾਜ਼ਰ ਸਨ।

Scroll To Top