
ਗੁਰਦਾਸਪੁਰ, 7 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਨੇੜੇ ਚਲਦੇ ਲਗਾਤਾਰ ਧਰਨੇ ਦੇ 310ਵੇਂ ਦਿਨ ਅੱਜ 228ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਇਸ ਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵਲੋਂ ਇੰਦਰਬੀਰ ਕੌਰ, ਪਰਮਜੀਤ ਕੌਰ, ਸੂਬੇਦਾਰ ਦਲਬੀਰ ਸਿੰਘ, ਸੂਬੇਦਾਰ ਦੀਦਾਰ ਸਿੰਘ, ਹਰਭਜਨ ਸਿਘ ਗੋਸਲ ਨੇ ਹਿੱਸਾ ਲਿਆ।
ਇਸ ਮੌਕੇ ਐਸਪੀ ਸਿੰਘ ਗੋਸਲ, ਮੱਖਣ ਕੁਹਾੜ, ਕਲਬੀਰ ਸਿੰਘ ਗੁਰਾਇਆ, ਰਘਬੀਰ ਸਿੰਘ ਚਾਹਲ, ਪਲਵਿੰਦਰ ਸਿੰਘ, ਦਲਬੀਰ ਸਿੰਘ, ਮਲਕੀਅਤ ਸਿੰਘ ਬੁਢਾਕੋਟ, ਲਖਵਿੰਦਰ ਸਿੰਘ, ਜਸਵੰਤ ਸਿੰਘ ਪਾਹੜਾ, ਕਪੂਰ ਸਿੰਘ ਘੁੰਮਣ ਆਦਿ ਨੇ ਸੰਬੋਧਨ ਕੀਤਾ।