ਤਰਨ ਤਾਰਨ
ਜਨਵਾਦੀ ਇਸਤਰੀ ਸਭਾ ਪੰਜਾਬ ਵੱਲੋਂ 22 ਮਈ ਨੂੰ ਡੀ ਸੀ ਦਫਤਰ ਤਰਨ ਤਾਰਨ ਵਿੱਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।ਇਹ ਜਾਣਕਾਰੀ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਜਿਲਾ ਪਰਧਾਨ ਜਸਬੀਰ ਕੌਰ ਤਰਨ ਤਾਰਨ ਅਤੇ ਜਿਲਾ ਸਕੱਤਰ ਨਰਿੰਦਰ ਕੌਰ ਪੱਟੀ ਨੇ ਜਾਰੀ ਕੀਤੇ ਪਰੈਸ ਨੋਟ ਰਾਹੀ ਦਿੱਤੀ। ਦੋਹਾਂ ਇਸਤਰੀ ਆਗੂਆ ਨੇ ਕਿਹਾ ਕੇ ਭਾਜਪਾ ਦੀ ਮੋਦੀ ਸਰਕਾਰ ਬਣਨ ਤੋ ਬਾਦ ਦੇਸ ਭਰ ਵਿੱਚ ਔਰਤਾ ਤੇ ਜਬਰ ਵਿੱਚ ਵਾਧਾ ਹੋਇਆ ਹੈ।ਥਾਂ ਥਾਂ ਤੇ ਬੱਚੀਆ ਅਤੇ ਬਜੁਰਗ ਔਰਤਾ ਨਾਲ ਬਲਾਤਕਾਰ ਦੀਆ ਘਟਨਾਵਾਂ ਵਾਪਰ ਰਹੀਆ ਹਨ।ਸਰਕਾਰ ਵੱਲੋਂ ਲਾਗੂ ਕੀਤੀਆ ਜਾ ਰਹੀਆ ਨਿੱਜੀਕਰਨ ਦੀਆ ਨੀਤੀਆ ਕਾਰਨ ਮਮੂਲੀ ਉਜਰਤਾਂ ਤੇ ਕੰਮ ਕਰਦਿਆਂ ਬਹੁਤ ਹੀ ਮਾੜੀਆ ਹਾਲਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ।
ਡੀ ਸੀ ਦਫਤਰ ਵਿਖੇ ਹੋ ਰਹੇ ਇਕੱਠ ਨੂੰ ਸੂਬਾ ਸਕੱਤਰ ਬੀਬੀ ਨੀਲਮ ਘੁੰਮਾਣ ਸਬੋਧਨ ਕਰਨਗੇ । ਉਹਨਾ ਕਿਹਾ ਕੇ ਪੰਜਾਬ ਸਰਕਾਰ ਨੂੰ ਭੇਜੇ ਜਾ ਰਹੇ ਮੰਗ ਪੱਤਰ ਵਿੱਚ ਮੰਗ ਕੀਤੀ ਜਾਵੇਗੀ। ਕਿ ਬਲਾਤਕਾਰ ਦੇ ਦੋਸੀਆ ਲਈ ਸਖਤ ਸਜਾਵਾਂ ਦਾ ਪਰਬੰਧ ਕੀਤਾ ਜਾਵੇ।ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਔਰਤਾ ਨਾਲ ਹਰ ਤਰਾਂ ਦਾ ਵਿਤਕਰਾ ਬੰਦ ਕੀਤਾ ਜਾਵੇ। ਵੱਖ ਵੱਖ ਸਕੀਮਾਂ ਤਹਿਤ ਕੰਮ ਕਰਦੀਆ ਆਗਨਵਾੜੀ,ਆਸਾ ਵਰਕਰ, ਮਿੱਡ ਮੀਲ ਵਰਕਰ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਦਾਜ ਦਹੇਜ ਅਤੇ ਭਰੂਣ ਹੱਤਿਆ ਨੂੰ ਸਖਤੀ ਨਾਲ ਰੋਕਿਆ ਜਾਵੇ। ਇਸ ਮੌਕੇ ਉਹਨਾ ਨਾਲ ਜਸਬੀਰ ਕੌਰ, ਬਲਜੀਤ ਕੌਰ, ਰਾਜ ਕੌਰਨਾਗੋਕੇ ਹਾਜਰ ਸਨ।