Now Reading
22 ਨੂੰ ਮਿਲੇਗਾ ਡਿਪਟੀ ਕਮਿਸ਼ਨਰ ਨੂੰ ਵਫ਼ਦ

22 ਨੂੰ ਮਿਲੇਗਾ ਡਿਪਟੀ ਕਮਿਸ਼ਨਰ ਨੂੰ ਵਫ਼ਦ

ਗੁਰਦਾਸਪੁਰ, 21 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਚਲਦੇ ਲਗਾਤਾਰ ਮੋਰਚੇ ਦੌਰਾਨ ਅੱਜ 120ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਅੱਜ ਪੰਜਾਬ ਕਿਸਾਨ ਯੂਨੀਅਨ ਵਲੋਂ ਲੱਖਾ ਸਿੰਘ ਬਖਤਪੁਰ, ਸੁੱਚਾ ਸਿੰਘ ਬਖਤਪੁਰ, ਅਜੀਤ ਸਿੰਘ, ਜਗਤਾਰ ਸਿੰਘ, ਅਮਨਦੀਪ ਸਿੰਘ ਨੇ ਭੁੱਖ ਹੜਤਾਲ ਰੱਖੀ। ਅੱਜ ਦੇ ਧਰਨੇ ਦੌਰਾਨ ਰਘਬੀਰ ਸੰਿਘ ਪਕੀਵਾ, ਮੱਖਣ ਸਿੰਘ ਕੁਹਾੜ, ਕਪੂਰ ਸਿੰਘ ਘੁੰਮਣ, ਨਿਰਮਲ ਸਿੰਘ, ਅਮਰਜੀਤ ਸਿੰਘ ਸੈਣੀ, ਨਿਰਮਲ ਸਿੰਘ ਬਾਠ, ਕੁਲਵੰਤ ਸਿੰਘ ਲੰਗਾਹ, ਪਲਵਿੰਦਰ ਸਿੰਘ ਆਦਿ ਨੇ ਹਾਜ਼ਰੀ ਲਵਾਈ। ਇਸ ਮੌਕੇ ਐਲਾਨ ਕੀਤਾ ਕਿ 22 ਅਪ੍ਰੈਲ ਨੂੰ ਇਕ ਵਫ਼ਦ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਮਿਲੇਗਾ।

Scroll To Top