
ਫਰੀਦਕੋਟ, 16 ਅਗਸਤ (ਸੰਗਰਾਮੀ ਲਹਿਰ ਬਿਊਰੋ)- ਪੰਜਾਬ ਯੂਟੀ ਅਤੇ ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਸਟੇਟ ਦੇ ਫੈਸਲੇ ਅਨੁਸਾਰ ਅੱਜ ਪੈਨਸ਼ਨਰ ਭਵਨ ਫਰੀਦਕੋਟ ਵਿਖੇ ਸਾਂਝੀ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਇੰਦਰਜੀਤ ਸਿੰਘ ਖੀਵਾ ਨੇ ਕੀਤੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 20 ਅਗਸਤ ਨੂੰ ਜਾਮਣਾ ਥੱਲੇ ਇਕੱਤਰ ਹੋ ਕੇ ਧਰਨਾ ਦੇਣ ਉਪਰੰਤ ਐਮਐਲਏ ਨੂੰ ਰੋਸ ਰੈਲੀ ਦੇ ਰੂਪ ਵਿੱਚ ਚਿਤਾਵਨੀ ਪੱਤਰ ਦਿੱਤੇ ਜਾਣੇ ਹਨ। ਮੀਟਿੰਗ ਉਪਰੰਤ ਵਰਿੰਦਰਪਾਲ ਸਿੰਘ ਪੁਰੀ ਨੇ ਸਮੂਹ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਸਾਥੀ ਲੈ ਕੇ ਧਰਨੇ ਵਿੱਚ ਸ਼ਾਮਿਲ ਹੋਣ।