Now Reading
2 ਸਤੰਬਰ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਤਿਆਰੀ ਸਬੰਧੀ ਹੋਵੇਗੀ ਮੀਟਿੰਗ

2 ਸਤੰਬਰ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੀ ਤਿਆਰੀ ਸਬੰਧੀ ਹੋਵੇਗੀ ਮੀਟਿੰਗ

ਫਿਲੌਰ, 28 ਅਗਸਤ (ਸੰਗਰਾਮੀ ਲਹਿਰ ਬਿਊਰੋ)-“ਪੰਜਾਬ- ਯੂ .ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ” ਵਲੋਂ ਵਰਚੁਅਲ ਮੀਟਿੰਗ ਫਰੰਟ ਦੇ ਕਨਵੀਨਰ ਸਾਥੀ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕੀਤੀ। ਮੀਟਿੰਗ ਦੇ ਫੈਸਲੇ ਪ੍ਰੈਸ ਬਿਆਨ ਜਾਰੀ ਕਰਦਿਆਂ ਫਰੰਟ ਦੇ ਕਨਵੀਨਰਜ਼ ਸਾਥੀ ਸਤੀਸ਼ ਰਾਣਾ, ਜਗਦੀਸ਼ ਸਿੰਘ ਚਾਹਲ, ਜਰਮਨਜੀਤ ਸਿੰਘ , ਸੁਖਚੈਨ ਸਿੰਘ ਖਹਿਰਾ, ਕਰਮ ਸਿੰਘ ਧਨੋਆ ,ਮੇਘ ਸਿੰਘ ਸਿੱਧੂ , ਕੁਲਵਰਨ ਸਿੰਘ , ਸਤਨਾਮ ਸਿੰਘ ,ਪਰਮਿੰਦਰ ਸਿੰਘ ਖੰਗੂੜਾ, ਦਵਿੰਦਰ ਸਿੰਘ ਬੈਨੀਪਾਲ, ਪ੍ਰੇਮ ਸਾਗਰ ਸ਼ਰਮਾ,ਠਾਕੁਰ ਸਿੰਘ , ਜਸਵੀਰ ਸਿੰਘ ਤਲਵਾੜਾ, ਸੁਖਜੀਤ ਸਿੰਘ ਅਤੇ ਅਵਿਨਾਸ਼ ਸ਼ਰਮਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਮੰਤਰੀ ਮੰਡਲ ਵੱਲੋਂ ਕੀਤੇ ਮੁਲਾਜ਼ਮ/ ਪੈਨਸ਼ਨਰਜ਼ ਵਿਰੋਧੀ ਫ਼ੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਸਰਕਾਰ ਘੱਟੋ – ਘੱਟ ਲਾਭ 15 % 113% ਮਹਿੰਗਾਈ ਭੱਤੇ ਤੇ ਦੇ ਕੇ ਮੁਲਾਜ਼ਮਾਂ ਨਾਲ ਧੱਕਾ ਕਰ ਰਹੀ ਹੈ , ਜਦੋਂ ਕੇ 01.01.2016 ਨੂੰ 125 % ਮੁਲਾਜ਼ਮਾਂ / ਪੈਨਸ਼ਨਰਾ ਦਾ ਮਹਿੰਗਾਈ ਭੱਤਾ ਬਣਦਾ ਹੈ। ਸਾਂਝਾ ਫਰੰਟ ਨੇ ਆਖਿਆ ਕਿ 125 % ਮਹਿਗਾਈ ਭੱਤੇ ਉਤੇ ਘੱਟੋ ਘੱਟ 20 % ਲਾਭ ਦੇਣਾ ਬਣਦਾ ਹੈ। ਇਸ ਤੋਂ ਇਲਾਵਾ 2.72 ਗੁਣਾਂਕ ਸਭ ਲਈ ਅਤੇ ਸਾਲ 2011 ਵਿੱਚ ਜਿਹਨਾਂ ਨੂੰ ਘੱਟ ਲਾਭ ਹੋਇਆ ਉਹਨਾਂ ਨੂੰ 2.89 ਅਤੇ ਜਿਹਨਾਂ ਨੂੰ ਬਿਲਕੁਲ ਵੀ ਲਾਭ ਨਹੀ ਹੋਇਆ ਉਹਨਾਂ ਨੂੰ 3.06 ਗੁਣਾਂਕ ਦੇਣਾ ਬਣਦਾ ਹੈ , ਜਿਸ ਤੋਂ ਸਰਕਾਰ ਭੱਜ ਰਹੀ ਹੈ ।

ਸਾਂਝਾ ਫਰੰਟ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਜਾਣ – ਬੁਝ ਕੇ ਪੈਨਸ਼ਨਰਾ ਦੇ ਨੋਟੀਫਿਕੇਸ਼ਨ ਲਟਕਾਇਆ ਜਾ ਰਿਹਾ ਹੈ , ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਪੱਕੇ ਕਰਨ ਸਬੰਧੀ 30 ਜੂਨ ਦੇ ਖਰੜੇ ਨੂੰ ਸੋਧਿਆ ਨਹੀ ਜਾ ਰਿਹਾ , ਮਾਣ ਭੱਤਾ/ ਇਨਸੈੱਟਿਵ ਮੁਲਾਜ਼ਮਾਂ ਨੂੰ ਜਿਉਣ ਯੋਗ ਉਜਰਤ ਦੇਣ ਨੂੰ ਤਿਆਰ ਨਹੀ , ਬੋਰਡ / ਕਾਰਪੋਰੇਸ਼ਨ ਅਤੇ ਸਹਿਕਾਰੀ ਅਦਾਰਿਆਂ ਸਮੇਤ ਸਮੁੱਚੇ ਮੁਲਾਜ਼ਮ ਨੂੰ ਪੁਰਾਣੀ ਪੈਨਸ਼ਨ ਨਹੀਂ ਦਿੱਤੀ ਜਾ ਰਹੀ ਅਤੇ ਮੁਲਾਜ਼ਮ ਦੋਖੀ ਪੱਤਰ ਵਾਪਸ ਨਹੀ ਲਏ ਜਾ ਰਹੇ । ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾ/ਪੈਨਸ਼ਨਰਾ ਅੰਦਰ ਸਰਕਾਰ ਪ੍ਰਤੀ ਵਿਆਪਕ ਗੁਸਾ ਹੈ। ਸਾਂਝਾ ਫਰੰਟ ਵੱਲੋਂ ਐਲਾਨ ਕੀਤਾ ਗਿਆ ਕਿ ਉਕਤ ਮੰਗਾਂ ਦੀ ਪ੍ਰਾਪਤੀ ਲਈ 11 ਸਤੰਬਰ ਨੂੰ ਚੰਡੀਗੜ ਵਿਖੇ ਵਿਸ਼ਾਲ ਰੈਲੀ ਤੇ ਮਾਰਚ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ ਜਿਸ ਦੀ ਤਿਆਰੀ ਲਈ 02 ਸਤੰਬਰ ਨੂੰ 11 ਵਜੇ 1406, 22 ਬੀ ਚੰਡੀਗੜ ਵਿਖੇ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ।

Scroll To Top