Now Reading
19 ਅਪ੍ਰੈਲ ਨੂੰ ਜ਼ਿਲ੍ਹਾ ਹੈਡਕੁਆਰਟਰ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

19 ਅਪ੍ਰੈਲ ਨੂੰ ਜ਼ਿਲ੍ਹਾ ਹੈਡਕੁਆਰਟਰ ‘ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਪਠਾਨਕੋਟ, 12 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ (ਸਬੰਧਤ ਸੀ ਟੀ ਯੂ ਪੰਜਾਬ) ਜਿਲ੍ਹਾ ਪਠਾਨਕੋਟ ਦੀ ਅਗਵਾਈ ਹੇਠ 19 ਅਪ੍ਰੈਲ ਨੂੰ ਜਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇ ਗਾ। ਜੇਕਰ ਸਮਝੌਤੇ ਨਾ ਹੋਇਆ ਤਾਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ ।
ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਧ ਰਹੀ ਮਹਿੰਗਾਈ ਦੇ ਅਨੁਸਾਰ ਭੱਠਾ ਮਜ਼ਦੂਰਾਂ ਦੀ ਮਜ਼ਦੂਰੀ ਵਿੱਚ ਵਾਧਾ ਕਰਨ, ਜਮਾਂਦਾਰਾਂ ਨੂੰ ਸਰਕਾਰੀ ਰੇਟ ਅਨੁਸਾਰ ਪੂਰੀ ਜਮਾਂਦਾਰੀ ਕਮਿਸ਼ਨ ਦਿੱਤੀ ਜਾਵੇ, ਮਜ਼ਦੂਰਾਂ ਲਈ ਪੱਕੇ ਕਵਾਟਰਾਂ ਬਿਜਲੀ ਪਾਣੀ ਤੇ ਸ਼ੌਚਾਲਯ ਦਾ ਪ੍ਰਬੰਧ ਕੀਤਾ ਜਾਵੇ , ਮਿੱਟੀ ਪੂਟਾਈ ਦੇ ਪੈਸੇ ਵਸੂਲਣੇ ਬੰਦ ਕੀਤੇ ਜਾਣ, ਮਜ਼ਦੂਰਾਂ ਦੇ ਛੋਟੇ ਬੱਚਿਆਂ ਲਈ ਭੱਠਿਆਂ ਨੇੜੇ ਆਂਗਣਵਾੜੀ ਸੈਂਟਰ ਅਤੇ ਘੱਟੋ ਘੱਟ ਪ੍ਰਾਇਮਰੀ ਸਕੂਲ ਖੋਲੇ ਜਾਣ ਅਤੇ ਹੋਰ ਮੰਗਾਂ ਨੂੰ ਲੈ ਕੇ ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਇਕ ਮੰਗ ਪੱਤਰ 18 ਮਾਰਚ ਨੂੰ ਭੱਠਾ ਮਾਲਕਾਂ ਅਤੇ ਅਸਿਸਟੈਂਟ ਲੇਬਰ ਕਮਿਸ਼ਨਰ ਜਿਲ੍ਹਾ ਪਠਾਨਕੋਟ ਨੂੰ ਭੱਠਾ ਮਜ਼ਦੂਰਾਂ ਦੀਆਂ ਮੁੱਖ ਮੰਗਾਂ ਦਾ ਮੰਗ ਪੱਤਰ ਦਿੱਤਾ ਗਿਆ ਸੀ , ਜਿਲ੍ਹਾ ਲੇਬਰ ਅਫਸਰ ਨੇ ਮੰਗ ਪੱਤਰ ਦੇ ਨਿਪਟਾਰੇ ਲਈ ਅੱਜ ਤਕ ਤਿੰਨ ਵਾਰ ਮੀਟਿੰਗ ਦਾ ਸਮਾਂ ਦਿੱਤਾ ਹੈ। ਅੱਜ ਤੀਜੀ ਤਰੀਕ ਤੇ ਭੱਠਾ ਮਾਲਕ ਐਸੋਸੀਏਸ਼ਨ ਜਿਲ੍ਹਾ ਪਠਾਨਕੋਟ ਦੇ ਪ੍ਰਧਾਨ ਸ਼੍ਰੀ ਰਾਜ ਪਾਲ ਗੁਪਤਾ ਅਤੇ ਜਨਰਲ ਸਕੱਤਰ ਸ਼੍ਰੀ ਸੰਜੀਵ ਅਗਰਵਾਲ ਹਾਜਰ ਹੋਏ ਹਨ ਪਰ ਜਿਲ੍ਹਾ ਪਠਾਨਕੋਟ ਦੇ ਬਾਕੀ ਭੱਠਾ ਮਾਲਕਾਂ ਮੀਟਿੰਗ ਨੂੰ ਜਰੂਰੀ ਨਹੀਂ ਸਮਝਿਆ । ਕਿਰਤੀਆਂ ਵਲੋਂ ਕਾਮਰੇਡ ਨੱਥਾ ਸਿੰਘ, ਸ਼ਿਵ ਕੁਮਾਰ, ਮਨਹਰਨ ਅਤੇ ਵੱਖ ਵੱਖ ਭੱਠਿਆਂ ਦੇ ਜਮਾਂਦਾਰ ਤੇ ਮਜ਼ਦੂਰ ਲਗਾਤਾਰ ਅਸਿਸਟੈਂਟ ਲੇਬਰ ਕਮਿਸ਼ਨਰ ਦੇ ਅਦੇਸ਼ਾਂ ਅਨੁਸਾਰ ਮੀਟਿੰਗ ਵਿੱਚ ਹਾਜਰ ਹੋ ਰਹੇ ਹਨ । ਭੱਠਾ ਮਾਲਕ ਜਾਣ ਬੁੱਝ ਕੇ ਸਮਝੌਤੇ ਨੂੰ ਟਾਲਣ ਦੀ ਕੋਸ਼ਿਸ਼ ਕਰ ਰਹੇ ਹਨ ਰੋਸ ਵਜੋਂ ਮਜਬੂਰੀ ਵੱਸ ਫੈਸਲਾ ਕੀਤਾ ਗਿਆ ਹੈ ਕਿ 18 ਅਪ੍ਰੈਲ ਨੂੰ ਕੱਚੀਆਂ ਇੱਟਾਂ ਪੱਥਣ ਦਾ ਕੰਮ ਕਰਦੇ ਮਜ਼ਦੂਰ ਪਾਣੀ ਨਹੀਂ ਲਗਾਉਣਗੇ, ਪੱਕੀਆਂ ਇਟਾਂ ਦੀ ਨਿਕਾਸੀ ਅਤੇ ਲੋਡ-ਅਨ ਲੋਡ ਵਾਲੇ ਕਾਮੇਂ 19 ਅਪ੍ਰੈਲ ਨੂੰ ਪਰਿਵਾਰਾਂ ਸਮੇਤ ਜਿਲ੍ਹਾ ਹੈਡਕੁਆਰਟਰ ਵਿਸ਼ਾਲ ਰੋਸ ਪ੍ਰਦਰਸ਼ਨ ਕਰਨਗੇ ਲੋੜ ਪੈਣ ਤੇ ਅਣਮਿੱਥੇ ਸਮੇਂ ਦੀ ਹੜਤਾਲ ਵੀ ਕੀਤੀ ਜਾ ਸਕਦੀ ਹੈ ਜਿਸਦੀ ਸਾਰੀ ਜਿੰਮੇਵਾਰੀ ਭੱਠਾ ਮਾਲਕਾਂ ਦੀ ਹੋਵੇਗੀ ।
ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸਾਰੇ ਭੱਠਿਆਂ ਦੇ ਜਮਾਂਦਾਰਾਂ ਸਰਵਸਾਥੀ ਦਿਆ ਰਾਮ ਉੱਤਰਾ ਕੁਮਾਰ, ਰਾਮ ਦਿਆਲ, ਅਨੰਦ ਪਟੇਲ, ਰਵੀ ਕੁਮਾਰ, ਸੁਨੀਲ ਕੁਮਾਰ ਕਹਿਰਾ, ਰਾਮਾਨੰਦ, ਜੰਮੂ ਲਾਲ, ਰਾਜੂ ਸਾਹੂ, ਰਾਮ ਲਾਲ, ਪਰਦੇਸੀ, ਸਾਖਨ ਕੁਮਾਰ, ਸੰਤੋਸ਼ ਕੁਮਾਰ, ਮਹੇਸ਼ ਕੁਮਾਰ, ਹੰਸ ਰਾਜ, ਪਰਲਾਦ, ਧਨੇਸ਼ਵਰ ,ਸੋਹਨ ਲਾਲ, ਸੰਤ ਰਾਮ ਅਤੇ ਹੋਰ ਸਾਥੀ ਹਾਜਰ ਸਨ।

Scroll To Top