Now Reading
12 ਨਵੰਬਰ ਨੂੰ ਜੱਲਿ੍ਹਆਂ ਵਾਲੇ ਬਾਗ ਤੋਂ ਚੱਲ ਰਹੇ ਜਥੇ ਮਾਰਚ ਦੀਆਂ ਤਿਆਰੀਆਂ ਮੁਕੰਮਲ

12 ਨਵੰਬਰ ਨੂੰ ਜੱਲਿ੍ਹਆਂ ਵਾਲੇ ਬਾਗ ਤੋਂ ਚੱਲ ਰਹੇ ਜਥੇ ਮਾਰਚ ਦੀਆਂ ਤਿਆਰੀਆਂ ਮੁਕੰਮਲ

ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ ‘ਲੋਕ ਜਗਾਓ, ਲੁਟੇਰੇ ਭਜਾਓ’ ਦੇ ਨਾਅਰੇ ਤਹਿਤ 12 ਨਵੰਬਰ ਨੂੰ ਜੱਲਿ੍ਹਆਂ ਵਾਲੇ ਬਾਗ ਤੋਂ ਚੱਲ ਰਹੇ ਜਥੇ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ| ਜ਼ਿਲ੍ਹੇ ਅੰਦਰ ਖਡੂਰ ਸਾਹਿਬ, ਝਬਾਲ, ਦਿਆਲਪੁਰਾ, ਹਰੀਕੇ ‘ਚ ਚਾਰ ਕਾਨਫਰੰਸਾਂ ਕੀਤੀਆਂ ਜਾਣਗੀਆਂ ਅਤੇ ਜਥੇ ਮਾਰਚ ਦਾ ਵੱਖ-ਵੱਖ ਥਾਵਾਂ ‘ਤੇ ਭਰਵਾਂ ਸਵਾਗਤ ਕੀਤਾ ਜਾਵੇਗਾ| ਇਨ੍ਹਾਂ ਕਾਨਫਰੰਸਾਂ ਨੂੰ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਉਦ, ਕੁਲਵੰਤ ਸਿੰਘ ਸੰਧੂ, ਪ੍ਰਗਟ ਸਿੰਘ ਜਾਮਾਰਾਏ ਆਦਿ ਆਗੂ ਸੰਬੋਧਨ ਕਰਨਗੇ| ਇਹ ਜਾਣਕਾਰੀ ਪਾਰਟੀ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਬਲਦੇਵ ਸਿੰਘ ਪੰਡੋਰੀ ਨੇ ਦਿੱਤੀ| ਇਨ੍ਹਾਂ ਆਗੂਆਂ ਨੇ ਦੱਸਿਆ ਕਿ 15 ਨੁਕਤੀ ਪ੍ਰੋਗਰਾਮ ਦੀ ਅਪੀਲ ਲੱਖਾਂ ਲੋਕਾਂ ਤੱਕ ਪੁੱਜਦੀ ਕੀਤੀ ਜਾਵੇਗੀ ਅਤੇ ਪੰਜਾਬ ਅੰਦਰ ਮਾਰਚ ਦੌਰਾਨ ਕਿਰਤੀ ਲੋਕਾਾ ਨੂੰ ਆਪਣੇ ਹੱਕਾਾ ਦੀ ਪ੍ਰਾਪਤੀ ਲਈ ਜਾਗੋ, ਜਥੇਬੰਦ ਹੋਵੋ, ਜਮਾਤ ਰਹਿਤ, ਜਾਤ ਰਹਿਤ ਤੇ ਨਾਰੀ ਮੁਕਤੀ ਵੱਲ ਸੇਧਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਸੰਘਰਸ਼ ਕਰਨ ਲਈ ਲਾਮਬੰਦ ਕੀਤਾ ਜਾਵੇਗਾ ਅਤੇ 10 ਦਸੰਬਰ ਦੀ ਮਹਾਂ ਰੈਲੀ ਲਈ ਕਿਰਤੀ ਲੋਕਾਂ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਜਾਵੇਗੀ|

Scroll To Top