ਰਈਆ, 6 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿੱਲੀ ਮੋਰਚੇ ਵਿੱਚ 10 ਜਨਵਰੀ ਨੂੰ ਦਿਹਾਤੀ ਮਜਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਵੱਲੋਂ ਵੱਡੇ ਜਥੇ ਟਰਾਲੀਆਂ ਰਾਹੀਂ ਸ਼ਾਮਲ ਹੋਣਗੇ। ਜਿਸ ਲਈ ਇਲਾਕੇ ਭਰ ‘ਚ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਨ੍ਹਾਂ ਤਿਆਰੀਆਂ ਦੇ ਤਹਿਤ ਪਿੰਡ ਸੁਧਾਰ ਵਿਖੇ ਉਕਤ ਜਥੇਬੰਦੀਆਂ ਦੇ ਆਗੂਆਂ ਨੇ ਫੰਡ ਇਕੱਠਾ ਕੀਤਾ। ਇਸ ਸਬੰਧੀ ਆਗੂਆਂ ਨੇ ਦੱਸਿਆ ਕਿ ਲੋਕਾਂ ‘ਚ ਦਿੱਲੀ ਦੀ ਤਿਆਰੀ ਵਾਸਤੇ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾ ਵੀ ਇਲਾਕੇ ‘ਚੋਂ ਬਹੁਤ ਸਾਰੇ ਕਿਸਾਨ ਅਤੇ ਮਜ਼ਦੂਰ ਦਿੱਲੀ ਬਾਰਡਰ ‘ਤੇ ਆਪਣੀ ਹਾਜ਼ਰੀ ਲਵਾ ਰਹੇ ਹਨ।
