
ਹੁਸ਼ਿਆਰਪੁਰ, 30 ਅਗਸਤ (ਸੰਗਰਾਮੀ ਲਹਿਰ ਬਿਊਰੋ)- ਖੇਤੀ ਕਾਲੇ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਨੇੜੇ ਮਿੰਨੀ ਸਕੱਤਰੇਤ ਰਿਲਾਇੰਸ ਕਾਰਪੋਰੇਟ ਦੇ ਦਫ਼ਤਰਾਂ ਸਾਹਮਣੇ 292 ਦਿਨਾਂ ਤੋਂ ਚੱਲ ਰਹੇ ਦਿਨ ਰਾਤ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਹਰਿਆਣਾ ਦੀ ਖੱਟੜ ਸਰਕਾਰ ਨੇ ਲਗਾਤਾਰ ਕਿਸਾਨਾਂ ਨਾਲ ਟਕਰਾਅ ਵਾਲੀ ਨੀਤੀ ਅਖਤਿਆਰ ਕੀਤੀ ਹੋਈ ਹੈ। 26 ਨਵੰਬਰ 2020 ਨੂੰ ਉਸ ਨੇ ਆਪਣਾ ਕਿਸਾਨ ਵਿਰੋਧੀ ਚਿਹਰਾ, ਕਿਸਾਨਾਂ ਉਪਰ ਪਾਣੀ ਦੀਆਂ ਬੁਛਾੜਾਂ ਮਾਰ ਕੇ, ਵੱਡੇ ਵੱਡੇ ਬੈਰੀਕੇਡ ਲਾ ਕੇ ਅਤੇ ਸੜਕ ਵਿੱਚ ਟੋਏ ਪੁੱਟ ਕੇ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ, ਜਿਵੇਂ ਉਹ ਭਾਰਤ ਦੇ ਨਹੀਂ ਕਿਸੇ ਹੋਰ ਦੇਸ਼ ਦੇ ਹੋਣ। ਹੁਣ ਹਰਿਆਣਾ ਪੁਲੀਸ ਵੱਲੋਂ 28 ਅਗਸਤ ਨੂੰ ਕਰਨਾਲ ਅੰਦਰ ਕਿਸਾਨਾਂ ਉੱਤੇ ਕੀਤੇ ਵਹਿਸ਼ੀ ਜ਼ਬਰ ਦਾ ਦੇਸ਼ ਅੰਦਰ ਲੋਕਾਂ ਨੇ ਸਯੁੰਕਤ ਕਿਸਾਨ ਮੋਰਚੇ ਨਾਲ ਖੜ੍ਹੇ ਹੋ ਕੇ ਸੜਕਾਂ ਤੇ ਜਾਮ ਲਾਏ ਹੋਏ ਸਨ ਤੇ ਉਹਨਾਂ ਨੇ ਜ਼ੋਰਦਾਰ ਅਵਾਜ਼ ਵਿਚ ਮੰਗ ਕੀਤੀ ਕਿ ਦੋਸ਼ੀ ਅਧਿਕਾਰੀਆਂ ਨੂੰ ਬਰਖਾਸਤ ਕੀਤਾ ਜਾਵੇ, ਖੇਤੀ ਕਾਲੇ ਕਾਨੂੰਨ ਰੱਦ ਕਰਕੇ, ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ।
ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਡਾ ਸੁਖਦੇਵ ਸਿੰਘ ਢਿੱਲੋਂ, ਕਮਲਜੀਤ ਸਿੰਘ ਰਾਜਪੁਰ ਭਾਈਆ, ਗੁਰਮੀਤ ਸਿੰਘ, ਬਲਰਾਜ ਸਿੰਘ ਲਹਿਲੀ ਕਲਾਂ, ਰਾਮ ਲੁਭਾਇਆ ਸ਼ੇਰਗੜ, ਰਕੇਸ਼ ਕੁਮਾਰ ਬੱਬਲੀ, ਤੀਰਥ ਸਿੰਘ ਸਤੌਰ, ਪੀ ਐਸ ਵਿਰਦੀ, ਗੁਰਮੇਲ ਸਿੰਘ ਕੋਟਲਾ ਨੋਧਸਿੰਘ, ਬਲਵਿੰਦਰ ਸਿੰਘ, ਕਾਲੀ ਦਾਸ, ਸੁਰਜੀਤ ਸਿੰਘ, ਰਮੇਸ਼ ਕੁਮਾਰ ਬਜਵਾੜਾ, ਕੁਲਤਾਰ ਸਿੰਘ ਆਦਿ ਹਾਜ਼ਰ ਸਨ।