
ਹੁਸ਼ਿਆਰਪੁਰ, 14 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਥਾਨਕ ਮਿੰਨੀ ਸਕੱਤਰੇਤ ਨੇੜੇ ਚਲ ਰਹੇ ਦਿਨ ਰਾਤ ਦੇ ਧਰਨੇ ਦੇ 276ਵੇਂ ਦਿਨ ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜਦੋਂ ਅਸੀਂ ਦੇਸ਼ ਦੀ ਆਜ਼ਾਦੀ ਦਾ 75ਵਾਂ ਵਰ੍ਹਾ ਮਨਾਉਣ ਜਾ ਰਹੇ ਹਾਂ, ਦੇਸ਼ ਅੰਦਰ ਵੱਖ ਵੱਖ ਧਿਰਾਂ ਇਸ ਦਿਨ ਨੂੰ ਆਪਣੇ ਢੰਗ ਨਾਲ ਮਨਾਉਣ ਦੀਆਂ ਗੱਲਾਂ ਕਰ ਰਹੀਆਂ ਹਨ। ਦੇਸ਼ ਦੇ ਸਾਹਮਣੇ ਕੁਝ ਐਸੇ ਸਵਾਲ ਖਡ਼੍ਹੇ ਹਨ ਜਿਨ੍ਹਾਂ ਦਾ ਨਿਪਟਾਰਾ ਕਰਨਾ ਹਾਕਮ ਧਿਰਾਂ ਦੇ ਵੱਸ ਦੀ ਗੱਲ ਨਹੀਂ। ਦੇਸ਼ ਦੀ ਆਜ਼ਾਦੀ ਦੇ ਪ੍ਰਵਾਨਿਆਂ ਦੀ ਇਹ ਸਮਝਦਾਰੀ ਸੀ, ਕਿ ਆਜ਼ਾਦੀ ਤੋਂ ਬਾਅਦ ਨਾ ਕੋਈ ਭੁੱਖਾ ਹੋਵੇਂਗਾ ਨਾ ਕੋਈ ਬਿਨਾਂ ਛੱਤ ਦੇ ਰਹੇਗਾ। ਹਰ ਇਕ ਤਨ ਢੱਕਣ ਲਈ ਕੱਪੜਾ ਮਿਲੇਗਾ, ਦੇਸ਼ ਵਾਸੀਆਂ ਨੂੰ ਵਿੱਦਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਲੋਕਾਂ ਨੂੰ ਵਿੱਦਿਆ ਸਿਹਤ ਸਹੂਲਤਾਂ ਅਤੇ ਰੁਜ਼ਗਾਰ ਦੇਣ ਦੀ ਥਾਂ ਮੋਦੀ ਸਰਕਾਰ ਉਨ੍ਹਾਂ ਤੋਂ ਸਾਰੇ ਅਧਿਕਾਰ ਖੋਹ ਰਹੀ ਹੈ, ਸਰਕਾਰ ਨੇ ਵੱਡਾ ਹਮਲਾ ਮਜ਼ਦੂਰਾਂ ਦੇ ਲੇਬਰ ਕਾਨੂੰਨ ਖਤਮ ਕਰਕੇ ਚਾਰ ਕੋਡ ਬਣਾਉਣਾ, ਕਿਸਾਨੀ ਦੀ ਜਮੀਨ ਖੋਹ ਕੇ ਉਨ੍ਹਾਂ ਉੱਪਰ ਪੂੰਜੀਪਤੀਆਂ ਦਾ ਕਬਜ਼ਾ ਕਰਵਾਉਣ ਲਈ ਨਵੇਂ ਤਿੰਨ ਖੇਤੀ ਕਾਲੇ ਕਾਨੂੰਨ ਬਣਾਏ ਗਏ ਹਨ। ਇਸ ਦੇ ਬਾਵਜੂਦ ਲੋਕ ਸੰਘਰਸ਼ ਕਰ ਰਹੇ ਹਨ ਅਤੇ ਅੱਗੇ ਵਧ ਰਹੇ ਹਨ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਕੁਲਤਾਰ ਸਿੰਘ, ਓਮ ਸਿੰਘ ਸਟਿਆਣਾ, ਕਮਲਜੀਤ ਸਿੰਘ ਰਾਜਪੁਰ ਭਾਈਆ, ਗੁਰਮੀਤ ਸਿੰਘ, ਰਾਮ ਲੁਭਾਇਆ ਸ਼ੇਰਗੜ੍ਹ, ਸੱਤਪਾਲ ਨੰਗਲ ਸ਼ਹੀਦਾਂ, ਬਲਰਾਜ ਸਿੰਘ ਬੈਂਸ ਲਹਿਲੀ ਕਲਾਂ, ਸਤਪਾਲ ਸਿੰਘ ਡਡਿਆਣਾ ਕਲਾਂ, ਜੋਗਿੰਦਰ ਸਿੰਘ, ਉਂਕਾਰ ਸਿੰਘ ਪੁਰਾਣੀ ਬਸੀ, ਰਮੇਸ਼ ਕੁਮਾਰ ਬਜਵਾੜਾ, ਗੁਰਚਰਨ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਅਸ਼ੋਕ ਪੁਰੀ, ਡਾ ਸੁਖਦੇਵ ਸਿੰਘ ਢਿੱਲੋਂ, ਪੀ ਐਸ ਵਿਰਦੀ, ਸੁਰਜੀਤ ਸਿੰਘ, ਹਰਿੰਦਰ ਸਿੰਘ ਆਦਮਪੁਰ, ਵਿਜੇ ਕੁਮਾਰ, ਜੈਪਾਲ ਸਿੰਘ ਅਤੇ ਹਰਜਿੰਦਰ ਸਿੰਘ ਆਦਿ ਹਾਜ਼ਰ ਸਨ।