Now Reading
ਹਲਕਾ ਵਿਧਾਇਕ ਖੇਮਕਰਨ ਸੀਟੀਯੂ ਨੇ ਦੱਤਾ ਮੰਗ ਪੱਤਰ

ਹਲਕਾ ਵਿਧਾਇਕ ਖੇਮਕਰਨ ਸੀਟੀਯੂ ਨੇ ਦੱਤਾ ਮੰਗ ਪੱਤਰ

ਤਰਨ ਤਾਰਨ, 4 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸੈਟਰ ਆਫ਼ ਟਰੇਡ ਯੂਨੀਅਨਜ (ਸੀਟੀਯੂ) ਪੰਜਾਬ ਵੱਲੋ ਕਿਰਤੀਆਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਹਲਕਾ ਵਿਧਾਇਕ ਖੇਮਕਰਨ ਨੂੰ ਇਕ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਗੈਰ ਹਾਜ਼ਰੀ ਚ ਉਨ੍ਹਾਂ ਦੇ ਪਿਤਾ ਗੁਰਚੇਤ ਸਿੰਘ ਭੁੱਲਰ ਰਾਹੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ  ਭੇਜਿਆ ਗਿਆ। ਇਸ ਮੰਗ ਪੱਤਰ ਚ ਕਿਰਤੀਆਂ ਦੀਆਂ ਮੰਗਾਂ ਤੇ ਗੌਰ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਕਨਵੀਨਰ ਧਰਮ ਸਿੰਘ ਪੱਟੀ, ਦਿਲਬਾਗ ਸਿੰਘ ਗੁਰਜੀਤ ਸਿੰਘ ਰਾਜੋਕੇ, ਪਰਗਟ ਸਿੰਘ, ਸਤਵੰਤ ਸਿੰਘ ਅਮਰਕੋਟ, ਸੁਖਵੰਤ ਸਿੰਘ ਵਲਟੋਹਾ, ਗੁਰਚਰਨ ਸਿੰਘ ਘਰਿਆਲਾ  ਜਸਬੀਰ ਸਿੰਘ ਭੁਰਾ ਨੇ ਮੰਗ ਕੀਤੀ ਕਿ ਕਾਰਪੋਰੇਟ ਘਰਾਣਿਆਂ ਪੱਖੀ ਬਣਾਏ ਕਿਰਤ ਕਾਨੂੰਨਾਂ ਦੇ ਕੋਡਾਂ ਨੂੰ ਤੋੜ ਕੇ ਕਿਰਤ ਕਾਨੂੰਨ ਪਹਿਲਾ ਦੀ ਤਰਾਂ ਬਹਾਲ ਕੀਤੇ ਜਾਣ, ਬਰਾਬਰ ਕੰਮ ਦੇ ਬਦਲੇ ਬਰਾਬਰ ਤਨਖਾਹ ਦਿੱਤੀ ਜਾਵੇ, ਆਂਗਨਵਾੜੀ ਵਰਕਰਜ਼, ਆਸ਼ਾ ਵਰਕਰਜ਼, ਮਿਡ ਡੇਅ ਮੀਲ ਵਰਕਰਜ਼ ਨੂੰ ਰੈਗੂਲਰ ਕਰਕੇ ਸਰਕਾਰੀ ਊਜਰਤਾਂ ਦੇ ਘੇਰੇ ਵਿੱਚ ਲਿਆਦਾ ਜਾਵੇ, ਮਨਰੇਗਾ ਮਜ਼ਦੂਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ ਅਤੇ ਘੱਟੋ ਘੱਟ ਦਿਹਾਤੀ 700 ਰੁਪਏ ਦਿੱਤੀ ਜਾਵੇ। ਬਾਰਾ ਘੰਟੇ ਕੰਮ ਦੀ ਤਜਵੀਜ਼ ਨੂੰ ਰੱਦ ਕਰਕੇ ਅੱਠ ਘੰਟੇ ਕੰਮ ਲਿਆ ਜਾਵੇ ਅਤੇ ਓਵਰ ਟਾਇਮ ਦੇ ਪੈਸੇ ਦੁਗਣੇ ਦਿੱਤੇ, ਨਿਰਮਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਆਨਲਾਈਨ ਦੇ ਨਾਲ ਆਫਲਾਇਨ ਵੀ ਕੀਤੀ ਜਾਵੇ। ਨਿਰਮਾਣ ਮਜ਼ਦੂਰਾਂ ਨੂੰ ਮਿਲਦੀਆਂ ਸਹੂਲਤਾਂ ਸਮੇਂ ਸਿਰ ਦਿੱਤੀਆਂ ਜਾਣ। ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਅਤੇ ਭਰਤੀ ਰੈਗੂਲਰ ਕੀਤੀ ਜਾਵੇ, ਸਰਕਾਰੀ ਅਦਾਰਿਆਂ ਦਾ ਨਿਜੀਕਰਨ ਬੰਦ ਕੀਤਾ ਜਾਵੇ ਆਦ ਮੰਗਾਂ ਲਈ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Scroll To Top