Now Reading
ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਦਾਸਪੁਰ ਸ਼ਹਿਰ ਵਿੱਚ ਮੋਦੀ-ਯੋਗੀ ਦਾ ਪੁਤਲਾ ਫੂਕਿਆ

ਸੰਯੁਕਤ ਕਿਸਾਨ ਮੋਰਚੇ ਵੱਲੋਂ ਗੁਰਦਾਸਪੁਰ ਸ਼ਹਿਰ ਵਿੱਚ ਮੋਦੀ-ਯੋਗੀ ਦਾ ਪੁਤਲਾ ਫੂਕਿਆ

ਗੁਰਦਾਸਪੁਰ, 4 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)-  ਯੂਪੀ ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਖੇ ਜਦ ਕਿਸਾਨ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਦੀ ਆਮਦ ਦਾ ਪੁਰਅਮਨ ਵਿਰੋਧ ਕਰ ਰਹੇ ਸਨ ਤਦ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਉਨ੍ਹਾਂ ਉੱਪਰ ਤੇਜ਼ ਰਫਤਾਰ ਗੱਡੀ ਚਾੜ ਕੇ ਕਿਸਾਨ ਸ਼ਹੀਦ ਕਰ ਦਿੱਤੇ। ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਅੱਜ ਇਸ ਦੇ ਵਿਰੋਧ ਵਿਚ ਡੀਸੀ ਦਫਤਰ ਦੇ ਸਾਹਮਣੇ ਧਰਨਾ ਅਤੇ ਮੰਗ ਪੱਤਰ ਦੇਣ ਉਪਰੰਤ ਸ਼ਹਿਰ ਵਿੱਚ  ਮਾਰਚ ਕੀਤਾ ਰੋਹ ਭਰਪੂਰ ਨਾਅਰੇ ਲਾਉਂਦਿਆਂ ਇਸ ਬਾਰੇ ਗੁੱਸਾ ਜ਼ਾਹਰ ਕੀਤਾ ਅਤੇ ਡਾਕਖਾਨਾ ਚੌਕ ਵਿਚ  ਮੋਦੀ ਅਤੇ ਯੋਗੀ ਦਾ ਪੁਤਲਾ ਫੂਕਿਆ।

ਇਸ ਮੌਕੇ ਆਗੂਆਂ ਮੰਗ ਕੀਤੀ ਕਿ ਅਜੇ ਮਿਸ਼ਰਾ ਦੇ ਪੁੱਤਰ ਵਿਰੁੱਧ ਧਾਰਾ ਤਿੱਨ ਸੌ ਦੋ ਦੇ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ਮੰਤਰੀ  ਨੂੰ ਮੰਤਰੀ ਮੰਡਲ ਵਿੱਚੋਂ ਕੱਢਿਆ ਜਾਵੇ। ਆਗੂਆਂ ਨੇ ਕਿਹਾ ਕਿ ਸਮੁੱਚੀ ਭਾਜਪਾ ਦੀ ਕੇਂਦਰ ਅਤੇ ਯੂਪੀ ਹਰਿਆਣੇ ਦੀ ਸਰਕਾਰ ਗੁੰਡਾਗਰਦੀ ਤੇ ਉਤਰ ਆਈ ਹੈ। ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਫਾਸ਼ੀ ਹਿਟਲਰਸ਼ਾਹੀ ਦੀਆਂ ਨੀਤੀਆਂ ਤੇ ਚੱਲਣ ਵਾਲੀ ਅਤੇ ਫ਼ਿਰਕਾਪ੍ਰਸਤ ਸਰਕਾਰ ਹੈ। ਉਹ ਬੁਖਲਾਹਟ ਵਜਾ ਕੇ ਕੰਮ ਕਰ ਰਹੀ ਹੈ ਕਿਸਾਨਾਂ ਦੇ ਮੋਰਚੇ ਨੂੰ ਹਿੰਸਕ ਬਣਾਉਣਾ ਚਾਹੁੰਦੀ ਹੈ ਭੜਕਾਹਟ ਪੈਦਾ ਕਰਨਾ ਚਾਹੁੰਦੀ ਹੈ ਅਤੇ ਉਸ ਦਾ ਏਜੰਡਾ ਕਿਸਾਨਾਂ ਨੂੰ  ਰਾਤ ਮੁਕਾ ਕੇ ਇਸ ਮੋਰਚੇ ਨੂੰ ਖ਼ਤਮ ਕਰਨਾ ਹੈ ਜੋ ਕਦਾਚਿਤ ਵੀ ਪੂਰਾ ਨਹੀਂ ਹੋ ਸਕਦਾ।

ਇਸ ਸਾਰੇ ਐਕਸ਼ਨ ਦੀ ਅਗਵਾਈ ਸਾਂਝੇ ਤੌਰ ਤੇ ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਤਰਲੋਕ ਸਿੰਘ ਬਹਿਰਾਮਪੁਰ, ਸਤਿਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭੋਜਰਾਜ, ਕੁਲਬੀਰ ਸਿੰਘ ਗੁਰਾਇਆ, ਬਲਬੀਰ ਸਿੰਘ ਕੱਤੋਵਾਲ, ਬਲਬੀਰ ਸਿੰਘ ਰੰਧਾਵਾ, ਜਗੀਰ ਸਿੰਘ ਸਲਾਚ, ਮੱਖਣ ਸਿੰਘ ਤਿੱਬੜ, ਅਜੀਤ ਸਿੰਘ ਹੁੰਦਲ, ਗੁਰਦੀਪ ਸਿੰਘ ਮੁਸਤਫਾਬਾਦ, ਬਲਬੀਰ ਸਿੰਘ ਬੈਂਸ, ਕੁਲਵਿੰਦਰ ਸਿੰਘ ਬੱਬਲ, ਕਪੂਰ ਸਿੰਘ ਘੁੰਮਣ, ਗੁਰਦੀਪ ਸਿੰਘ ਕਲੀਜਪੁਰ, ਗੁਰਪੀਤ ਸਿੰਘ ਘੁਮਾਣ, ਜਗਜੀਤ ਸਿੰਘ ਲੂਣਾ ਆਦਿ ਨੇ ਸਾਂਝੇ ਤੌਰ ਤੇ ਕੀਤੀ। ਉਧਰ ਰੇਲਵੇ ਸਟੇਸ਼ਨ ਮੋਰਚੇ ਉੱਪਰ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਕੈਪਟਨ ਅਜੀਤ ਸਿੰਘ ਸੇਰੋਵਾਲ ਜਗਤਾਰ ਸਿੰਘ ਬਸਰਾਵਾਂ ਬਲਵਿੰਦਰ ਸਿੰਘ ਢਪੱਈ ਆਦਿ ਨੇ ਭੁੱਖ ਹੜਤਾਲ ਰੱਖੀ।

Scroll To Top