Now Reading
ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਫਰਵਰੀ ਨੂੰ ਪੇਸ਼ ਹੋਵੇਗਾ ਨਾਟਕ ‘ਦੁੱਲਾ’

ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਫਰਵਰੀ ਨੂੰ ਪੇਸ਼ ਹੋਵੇਗਾ ਨਾਟਕ ‘ਦੁੱਲਾ’

ਡੇਹਲੋ, 31 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਫਰਵਰੀ ਨੂੰ ਕੇਂਦਰ ਦੇ ਲੋਕ ਵਿਰੋਧੀ ਬਜਟ ਦਾ ਕਿਲ੍ਹਾ ਰਾਏਪੁਰ ਵਿਖੇ ਅਡਾਨੀਆ ਦੀ ਖੁਸ਼ਕ ਬੰਦਰਗਾਹ ‘ਤੇ ਤਿੱਖਾ ਵਿਰੋਧ ਹੋਵੇਗਾ। ਇਸ ਮੌਕੇ ਡਾ. ਸੋਮਪਾਲ ਹੀਰਾਂ ਆਪਣਾ ਨਾਟਕ ‘ਦੁੱਲਾ’ ਪੇਸ਼ ਕਰਨਗੇ। ਅੱਜ ਦੇ ਲਗਾਤਾਰ ਧਰਨੇ ਦੀ ਪ੍ਰਧਾਨਗੀ ਅਮਨਦੀਪ ਕੌਰ, ਕੁਲਜੀਤ ਕੌਰ ਗਰੇਵਾਲ, ਮਨਜੀਤ ਕੌਰ ਨੇ ਕੀਤੀ। ਧਰਨੇ ਨੇ ਮਾਸਟਰ ਪਰਮਜੀਤ ਸਿੰਘ ਘੁੰਗਰਣਾ ਦੀ ਅਚਾਨਕ ਮੌਤ ‘ਤੇ ਦੋ ਮਿੰਟ ਦਾ ਮੌਨ ਵੀ ਧਾਰਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਿੰਸੀਪਲ ਅਮਰਜੀਤ ਸਿੰਘ ਤੇ ਪ੍ਰੋਫੈਸਰ ਜੈਪਾਲ ਸਿੰਘ ਨੇ ਆਖਿਆ ਕਿ ਮੋਦੀ ਸਰਕਾਰ ਲੋਕ ਵਿਰੋਧੀ ਨੀਤੀਆਂ ਰਾਹੀਂ ਸਾਡੇ ਤੋਂ ਸਿੱਖਿਆ ਦਾ ਅਧਿਕਾਰ ਖੋਹਣਾ ਚਾਹੁੰਦੀ ਹੈ। ਇਹ ਸਰਕਾਰ ਲੋਕ ਵਿਰੋਧੀ ਨੀਤੀਆਂ ਰਾਹੀਂ ਦੇਸ਼ ਦੀ ਪੂੰਜੀ ਨੂੰ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੀ ਹੈ, ਜਿਸ ਨੂੰ ਕਿਰਤੀ ਕਿਸਾਨ ਸਫ਼ਲ ਨਹੀਂ ਹੋਣ ਦੇਣਗੇ। ਆਗੂਆਂ ਨੇ ਕੁਲਦੀਪ ਸਿੰਘ ਗਰੇਵਾਲ ਤੇ ਮਾ. ਇੰਦਰਜੀਤ ਸਿੰਘ ਗੁੱਜਰਵਾਲ ਵਾਲੇ (ਹੁਣ ਕੈਨੇਡਾ) ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿੰਨਾ ਨੇ ਪੰਜਾਹ ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਜੀ।

ਇਸ ਮੌਕੇ ਜਗਤਾਰ ਸਿੰਘ ਚਕੌਹੀ, ਸੁਰਜੀਤ ਸਿੰਘ ਸੀਲੋ, ਅਮਰੀਕ ਸਿੰਘ ਜੜਤੌਲੀ, ਚਤਰ ਸਿੰਘ, ਹਰਬਿਲਾਸ ਸਿੰਘ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਬਖਸ਼ੀਸ਼ ਕੌਰ, ਕੁਲਜੀਤ ਕੌਰ ਗਰੇਵਾਲ, ਗੁਰਮੀਤ ਕੌਰ, ਅਮਨਦੀਪ ਕੌਰ, ਮਹਿੰਦਰ ਸਿੰਘ, ਬੱਚੀ ਸੁਰੀਤ ਕੌਰ, ਅਜਮੇਰ ਸਿੰਘ ਗੁੱਜਰਵਾਲ, ਅਮਰਜੀਤ ਸਿੰਘ ਸਾਬਕਾ ਪੰਚ, ਗੁਰਚਰਨ ਸਿੰਘ, ਮਲਕੀਤ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ ਜੱਗਾਂ, ਅਮਰੀਕ ਸਿੰਘ, ਦਵਿੰਦਰ ਸਿੰਘ, ਭਗਵੰਤ ਸਿੰਘ, ਮਲਕੀਤ ਸਿੰਘ ਚਤਰ ਸਿੰਘ, ਗੁਲਜਾਰ ਸਿੰਘ, ਬਾਬਾ ਬਿੰਦਰ ਸਿੰਘ, ਪੰਚ ਸਤਵੰਤ ਸਿੰਘ, ਹਰਵਿੰਦਰ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਮਾ. ਗੁਰਨਾਮ ਸਿੰਘ, ਹਰਦੇਵ ਸਿੰਘ, ਕਲੈਕਟਰ ਸਿੰਘ , ਅਮਰਜੀਤ ਸਿੰਘ, ਜਤਿੰਦਰ ਸਿੰਘ, ਮੋਹਨ ਸਿੰਘ, ਕੁਲਵਿੰਦਰ ਸਿੰਘ (ਨਾਰੰਗਵਾਲ) ਅਮਨਦੀਪ ਸਿੰਘ ਗੁੱਜਰਵਾਲ, ਪ੍ਰੀਤਮ ਸਿੰਘ, ਸੇਵਾ ਸਿੰਘ, ਹਰੀ ਰਾਮ ਸਾਇਆ, ਗੁਰਦੀਪ ਸਿੰਘ ਬੱਲੋਵਾਲ, ਅਵਤਾਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।

Scroll To Top