ਡੇਹਲੋ, 27 ਫ਼ਰਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਅੱਜ ਗੁਰੂ ਰਵਿਦਾਸ ਤੇ ਚੰਦਰ ਸ਼ੇਖਰ ਅਜ਼ਾਦ ਨੂੰ ਯਾਦ ਕਰਦਿਆਂ ਅਡਾਨੀਆ ਦੀ ਖੁਸ਼ਕ ਬੰਦਰਗਾਹ ਤੇ ਲਗਾਤਾਰ ਲਗਾਏ ਧਰਨੇ ਤੇ “ਕਿਸਾਨ-ਮਜ਼ਦੂਰ ਏਕਤਾ ਦਿਵਸ” ਦੇ ਤੌਰ ਤੇ ਮਨਾਇਆ। ਅੱਜ ਦੇ ਧਰਨੇ ਦੀ ਪ੍ਰਧਾਨਗੀ ਰਜਿੰਦਰ ਕੌਰ, ਸੁਖਵਿੰਦਰ ਕੌਰ, ਮਹਿੰਦਰ ਕੌਰ ਨੇ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਆਖਿਆ ਕਿ ਗੁਰੂ ਰਵਿਦਾਸ ਜੀ ਅਤੇ ਚੰਦਰ ਸ਼ੇਖਰ ਅਜ਼ਾਦ ਨੇ ਬਰਾਬਰੀ ਦਾ ਸਮਾਜ ਸਿਰਜਣ ਦੀ ਖ਼ਾਤਰ ਵੱਡੀ ਜੱਦੋ-ਜਹਿਦ ਕੀਤੀ। ਉਹਨਾ ਦੀ ਸਿੱਖਿਆ ਸਾਨੂੰ ਅੱਜ ਦੇ ਬੇਈਮਾਨ ਹਾਕਮਾਂ ਵਿਰੁੱਧ ਘੋਲ ਕਰਨ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਅੱਜ ਦਾ “ਕਿਸਾਨ-ਮਜ਼ਦੂਰ ਏਕਤਾ ਦਿਵਸ” ਸਾਨੂੰ ਉਹਨਾ ਦੀਆ ਸਿੱਖਿਆਵਾ ਨੂੰ ਲੋਕਾਂ ਵਿੱਚ ਲੈਕੇ ਜਾਣ ਵਿੱਚ ਸਹਾਈ ਹੋਵੇਗਾ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਗਤਾਰ ਸਿੰਘ ਚਕੋਹੀ,ਸੁਖਮਿੰਦਰ ਸਿੰਘ ਮਹਿਮਾ ਸਿੰਘ ਵਾਲਾ, ਸੁਰਜੀਤ ਸਿੰਘ ਸੀਲੋ, ਜਰਨੈਲ ਸਿੰਘ, ਗੁਰਜੀਤ ਸਿੰਘ ਪੰਮੀ ਘੁੰਗਰਾਣਾ, ਪੰਚ ਸਤਵੰਤ ਸਿੰਘ, ਕੁਲੈਕਟਰ ਸਿੰਘ ਨਾਰੰਗਵਾਲ, ਸ਼ਿੰਗਾਰਾ ਸਿੰਘ, ਬਲਜੀਤ ਸਿੰਘ ਸਾਇਆ, ਹਰਵਿੰਦਰ ਸਿੰਘ, ਮਹਿੰਦਰ ਸਿੰਘ, ਗੁਰਜੀਤ ਸਿੰਘ ਪੰਮੀ, ਸੁਖਦੀਪ ਸਿੰਘ, ਗੁਰਉਪਦੇਸ਼ ਸਿੰਘ, ਧਰਮਿੰਦਰ ਸਿੰਘ, ਗਿਆਨ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ, ਹਰਜਿੰਦਰ ਸਿੰਘ, ਰਣਜੀਤ ਸਿੰਘ ਸਾਇਆ, ਗੁਰਚਰਨ ਸਿੰਘ ਕਿਲ੍ਹਾ ਰਾਏਪੁਰ, ਅਮਰੀਕ ਸਿੰਘ, ਬਾਬਾ ਬਿੰਦਰ ਸਿੰਘ, ਗੁਲਜ਼ਾਰ ਸਿੰਘ, ਹਰਬਿਲਾਸ ਸਿੰਘ, ਰਾਜੂ, ਸੁਰਜੀਤ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ, ਹਰਬਿਲਾਸ ਸਿੰਘ, ਰਾਜੂ ਕਿਲ੍ਹਾ ਰਾਏਪੁਰ, ਬਿਕਰ ਸਿੰਘ, ਕਰਨੈਲ ਸਿੰਘ, ਆਦਿ ਹਾਜ਼ਰ ਸਨ।
