ਤਰਨ ਤਾਰਨ, 26 ਮਾਰਚ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਔਰਤਾਂ ਤੇ ਨੌਜਵਾਨਾਂ ਨੇ ਵੱਡੀ ਪੱਧਰ ਤੇ 54 ਹਾਈਵੇ ਟੀ ਪੁਇੰਟ ‘ਤੇ ਇਕੱਠੇ ਹੋ ਕੇ ਰੋਡ ਜਾਮ ਕੀਤਾ। ਜਿਸ ਦੀ ਅਗਵਾਈ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਹਰਜੀਤ ਸਿੰਘ ਜੌਹਲ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਸਤਨਾਮ ਸਿੰਘ ਜੌਹਲ, ਜਮਹੂਰੀ ਕਿਸਾਨ ਸਭਾ ਦੇ ਆਗੂ ਦਲਜੀਤ ਸਿੰਘ ਦਿਆਲਪੁਰਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਅਮਰਜੀਤ ਸਿੰਘ ਕਾਹਲਾ, ਆਲ ਇੰਡੀਆ ਕਿਸਾਨ ਸਭਾ ਦੇ ਆਗੂ ਦਵਿੰਦਰ ਸੋਹਲ, ਕਿਸਾਨ ਸੰਘਰਸ਼ ਕਮੇਟੀ ਪੰਨੂ ਦੇ ਸਤਬੀਰ ਸਿੰਘ ਅਨੰਦਪੁਰ ਨੇ ਕੀਤੀ। ਇਸ ਮੌਕੇ ਬੋਲਦਿਆ ਪ੍ਰਿਥੀਪਾਲ ਮਾੜੀਮੇਘਾ, ਮੁਖਤਾਰ ਸਿੰਘ ਮੱਲਾ, ਜਸਪਾਲ ਸਿੰਘ ਝਬਾਲ, ਭੂਪਿੰਦਰ ਸਿੰਘ ਤਖਤ ਮੱਲ, ਸਵਿੰਦਰ ਸਿੰਘ ਕੱਦ ਗਿੱਲ, ਯਾਦਵਿੰਦਰ ਸਿੰਘ ਰੂੜੇਆਸਲ, ਅਜੈਬ ਸਿੰਘ ਅਲਾਦੀਨਪੁਰ, ਪਰਗਟ ਸਿੰਘ ਚੰਬਾ, ਨਛੱਤਰ ਸਿੰਘ ਜੋੜਾ, ਗੁਰਬਚਨ ਸਿੰਘ ਘੜਕਾ, ਬਲਦੇਵ ਸਿੰਘ ਠੇਡਾ, ਗੁਰਸਾਹਿਬ ਸਿੰਘ ਕੱਦੀਆ ਡੱਲ ਨੇ ਬੋਲਦਿਆ ਕਿਹਾ ਕਿ ਕੇਂਦਰੀ ਕਾਲੇ ਕਾਨੂੰਨ ਖੇਤੀ ਕਿੱਤੇ ਨੂੰ ਤਬਾਹ ਕਰਨ ਵਾਲੇ ਕਾਨੂੰਨ ਹਨ ਜੋ ਹਰ ਵਰਗ ਦੇ ਵਿਰੋਧੀ ਹਨ। ਇਹਨਾਂ ਆਗੂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਉਨਾਂ ਚਿਰ ਤੱਕ ਸੰਘਰਸ਼ ਜਾਰੀ ਰਹੇਗਾ, ਜਿੰਨਾ ਚਿਰ ਤੱਕ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਦੇ।
ਇਸ ਮੌਕੇ ਤਰਸੇਮ ਸਿੰਘ, ਤਾਰਾ ਸਿੰਘ ਖਹਿਰਾ, ਹਰਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਹਰਦਿਆਲ ਸਿੰਘ, ਬਲਵਿੰਦਰ ਸਿੰਘ ਕੱਦ ਗਿੱਲ, ਰੇਸ਼ਮ ਸਿੰਘ ਫੈਲੋਕੇ, ਕਾਰਜ ਸਿੰਘ, ਡਾਕਟਰ ਰਣਜੀਤ ਸਿੰਘ, ਸਤਨਾਮ ਸਿੰਘ ਦੇਉ, ਰਜਵੰਤ ਸਿੰਘ ਬਗੜੀਆ, ਲਖਵਿੰਦਰ ਸਿੰਘ, ਕੁਲਦੀਪ ਸਿੰਘ, ਬਲਦੇਵ ਸਿੰਘ ਪੰਡੋਰੀ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ, ਪਰਗਟ ਸਿੰਘ ਚੰਬਾ, ਗੁਰਪ੍ਰੀਤ ਸਿੰਘ ਗੰਡੀਵਿੰਡ, ਬਲਬੀਰ ਸਿੰਘ ਸਰਪੰਚ ਭੱਠਲ, ਅੰਮ੍ਰਿਤਪਾਲ ਸਿੰਘ ਜੋੜਾ, ਬਲਕਾਰ ਸਿੰਘ ਵਲਟੋਹਾ, ਅਰਸਾਲ ਸਿੰਘ ਸੰਧੂ, ਅਜਮੇਰ ਸਿੰਘ, ਬੁੱਧ ਸਿੰਘ ਰੂੜੀਵਾਲਾ, ਗੁਰਦੇਵ ਸਿੰਘ ਖਾਹਰਾ, ਭਗਵੰਤ ਸਿੰਘ ਸਰਹਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ। ਜਗਬੀਰ ਸਿੰਘ ਸਰਾਲੀ ਮੰਡ ਨੇ ਸਟੇਜ ਸਕੱਤਰ ਦੇ ਫਰਜ ਨਿਭਾਏ।
