
ਹੁਸ਼ਿਆਰਪੁਰ, 11 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਆਪਣੀ ਦੂਰਅੰਦੇਸ਼ੀ ਨਾਲ ਅਤੇ ਸੰਘਰਸ਼ ਨੂੰ ਸ਼ਾਂਤੀਪੂਰਨ ਰੱਖ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਕੋਈ ਵੀ ਸਾਜ਼ਿਸ਼ ਕਿਸਾਨ ਸੰਘਰਸ਼ ਨੂੰ ਕੁਰਾਹੇ ਪਾਉਣ ਦੀ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ। ਉੱਤਰ ਪ੍ਰਦੇਸ਼ ਲਖੀਮਪੁਰ ਖੀਰੀ ਚ ਕੀਤੀ ਗਈ ਘਟਨਾ ਜੋ ਗ੍ਰਹਿ ਮੰਤਰਾਲੇ ਦੀ ਸੋਚੀ ਸਮਝੀ ਸਾਜ਼ਿਸ਼ ਦਾ ਪ੍ਰਗਟਾਵਾ ਕਰਦੀ ਹੈ, ਨਾਲ ਆਗੂਆਂ ਵਲੋਂ ਨਜਿੱਠਣਾ ਉਨ੍ਹਾਂ ਦੀ ਦੂਰ ਅੰਦੇਸ਼ੀ ਦਾ ਹੀ ਨਤੀਜਾ ਹੈ। ਧਰਨੇ ਨੂੰ ਬੋਲਦਿਆਂ ਆਗੂਆਂ ਨੇ ਫਿਰ 12 ਅਕਤੂਬਰ ਨੂੰ ਪੰਜ ਮੋਮਬੱਤੀਆਂ ਜਗਾ ਕੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਅਤੇ 18 ਅਕਤੂਬਰ ਨੂੰ ਰੇਲ ਰੋਕੋ ਸੰਯੁਕਤ ਕਿਸਾਨ ਮੋਰਚੇ ਦੇ ਸੱਦਿਆ ਨੂੰ ਪੂਰਨ ਵਿੱਚ ਸਫ਼ਲ ਕਰਨ ਦੀ ਅਪੀਲ ਕੀਤੀ। ਤਿੰਨ ਖੇਤੀ ਕਾਲੇ ਕਾਨੂੰਨਾਂ ਵਿਰੁੱਧ 334 ਦਿਨਾਂ ਤੋਂ ਨਜ਼ਦੀਕ ਮਿੰਨੀ ਸਕੱਤਰੇਤ ਰਿਲਾਇੰਸ ਕਾਰਪੋਰੇਟ ਦੇ ਦਫਤਰਾਂ ਸਾਹਮਣੇ ਦਿਨ ਰਾਤ ਚੱਲ ਰਿਹਾ ਕਿਸਾਨ ਧਰਨਾ ਜਾਰੀ ਹੈ। ਇਸ ਮੌਕੇ ਸਰਵ ਸਾਥੀ ਗੁਰਮੇਸ਼ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਚਰਨ ਸਿੰਘ, ਗੁਰਮੀਤ ਸਿੰਘ, ਪਰਸ਼ਨ ਸਿੰਘ, ਮਨਜੀਤ ਸਿੰਘ, ਬਲਰਾਜ ਸਿੰਘ ਬੈਂਸ ਲਹਿਲੀ ਕਲਾਂ, ਬਲਵਿੰਦਰ ਸਿੰਘ, ਮਨਜੀਤ ਸਿੰਘ ਸੈਣੀ ਅਸਲਾਮਾਬਾਦ, ਸੁਰਜੀਤ ਸਿੰਘ, ਲਕਸ਼ਮੀ ਕਾਂਤ ਅਤੇ ਅਸ਼ੋਕ ਪੁਰੀ ਆਦਿ ਹਾਜ਼ਰ ਸਨ।