Now Reading
ਸੈਕੜੇ ਨੌਜਵਾਨ – ਵਿਦਿਅਾਰਥੀ ਕਰਨਗੇ ਖਟਕੜ ਕਲਾਂ ਵੱਲ ਨੂੰ ਮਾਰਚ

ਸੈਕੜੇ ਨੌਜਵਾਨ – ਵਿਦਿਅਾਰਥੀ ਕਰਨਗੇ ਖਟਕੜ ਕਲਾਂ ਵੱਲ ਨੂੰ ਮਾਰਚ

ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ – ਹਰਿਅਾਣਾ ਅਤੇ ਪੰਜਾਬ ਪੰਜਾਬ ਸਟੂਡੈਂਟਸ ਫੈਡਰੇਸ਼ਨ (ਪੀ.ਅੈਸ.ਅੈਫ.) ਦੇ ਝੰਡੇ ਹੇਠ ਸੈਕੜੇ ਨੌਜਵਾਨ – ਵਿਦਿਅਾਰਥੀ ਸ਼ਹੀਦ ਭਗਤ ਸਿੰਘ ਦੇ 111ਵੇਂ ਜਨਮ ਦਿਵਸ ਮੌਕੇ 28 ਸਤੰਬਰ ਨੂੰ  ਖਟਕੜ ਕਲਾਂ ਵੱਲ ਨੂੰ ਸਕੂਟਰ -ਮੋਟਰ ਸਾੲਿਕਲ ਮਾਰਚ ਕਰਨਗੇ, ੲਿਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ੲਿੱਥੇ ਤਹਿਸੀਲ ਕਮੇਟੀ ਦੀ ਗੁਰਦੀਪ ਗੋਗੀ ਦੀ ਪ੍ਰਧਾਨਗੀ ਹੇਠ ਹੋੲੀ ਮੀਟਿੰਗ ਦੇ ਫੈਸਲੇ ਜਾਰੀ ਕਰਦੀਅਾ ਤਹਿਸੀਲ ਸਕੱਤਰ ਮੱਖਣ ਸੰਗਰਾਮੀ ਨੇ ਕੀਤਾ।ੳੁਨ੍ਹਾਂ ਦੱਸਿਅਾ ਕਿ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋੲੇ ਨੌਜਵਾਨ ਮਾਰਚ ਕਰਦੇ ਹੋੲੇ ਫਗਵਾੜਾ ਵਿਖੇ ੲਿਕੱਠੇ ਕੇ ਖਟਕੜ ਕਲਾਂ ਵੱਲ ਨੂੰ ਮਾਰਚ ਕਰਨਗੇ ।  ਮੀਟਿੰਗ ਨੂੰ ਸੰਬੋਧਨ ਕਰਨ ਸਭਾ ਦੇ ਜਿਲ੍ਹਾ ਪ੍ਰਧਾਨ ਮਨਜਿੰਦਰ ਢੇਸੀ ਅਤੇ ਪੀ.ਅੈਸ.ਅੈਫ. ਦੇ ਸਕੱਤਰ ਅਜੈ ਫਿਲੌਰ ਨੇ ਕਿਹਾ ਕਿ ਸਾਮਰਾਜੀ- ਫਿਰਕਾਪ੍ਰਸਤੀ ਦੇ ਦੌਰ ਅੰਦਰ  ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਅਹਿਮੀਅਤ ੳੁਦੋਂ ਹੋਰ ਵੱਧ ਜਾਦੀ ਹੈ ਜਦੋਂ ਦੇਸ਼ ਦੀ ਸੱਤਾ ‘ਤੇ ਕਾਬਜ਼ ਭਾਜਪਾ ਸਰਕਾਰ ਦੁਅਾਰਾ ਫਿਰਕਾਪ੍ਰਸਤੀ ਦਾ ਜ਼ਹਿਰ ਦੇਸ਼ ਅੰਦਰ ਫੈਲਾੲਿਅਾ ਜਾ ਰਿਹਾ ਹੈ, ਦੇਸ਼ ਦੀ ਅਜ਼ਾਦੀ ਦੇ 70ਸਾਲ ਬੀਤ ਜਾਣ ਦੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ ਹਨ, ਕਿੳੁਕਿ ਨੌਜਵਾਨਾਂ ਨੂੰ  ਰੁਜ਼ਗਾਰ ਨਾ ਮਿਲਣ ਕਾਰਨ ਜਵਾਨੀ ਨਿਰਾਸ਼ਾ ਦੀ ਸ਼ਿਕਾਰ ਹੋ ਰਹੀ ਹੈ ਤੇ ਨਸ਼ਿਆਂ ਨਾਲ ਦੇਸ਼ ਦੀ ਜਵਾਨੀ ਤਬਾਹ ਹੋ ਰਹੀ ਹੈ ਅਤੇ ਇਸ ਦੀ ਸਭ ਤੋ ਜ਼ਿਆਦਾ ਮਾਰ ਪੰਜਾਬ ਨੂੰ ਪਈ ਹੈ ਤੇ ਹਾਲਾਤ ਅਜਿਹੇ ਹਨ ਕਿ ਸੂਬੇ ਦੇ 89 ਪ੍ਰਤੀਸ਼ਤ ਨੌਜਵਾਨ ਨਸ਼ਿਆ ਦੇ ਆਦੀ ਹਨ ਅਤੇ ਇਨ੍ਹਾ ਵਿਚੋਂ 77 ਪ੍ਰਤੀਸ਼ਤ ਨੌਜਵਾਨ ਗੰਭੀਰ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ।ਜਦ ਕਿ ਦੇਸ਼ ਅਤੇ ਸੂਬੇ ਦੇ ਹਾਕਮਾਂ ਵੱਲੋਂ ਨਸ਼ਿਆਂ ਦੇ ਮਸਲੇ ਨੂੰ ਹੱਲ ਕਰਨ ਲਈ ਨਾ ਤਾਂ ਕੋਈ ਨੀਤੀ ਬਣਾਈ ਗਈ ਹੈ ਤੇ ਨਾ ਹੀ ਇਸ ਪ੍ਰਤੀ ਸੁਹਿਰਦਤਾ ਦਿਖਾਈ ਜਾ ਰਹੀ ਹੈ, ਬਲਕਿ ਸਿਰਫ ਬਿਆਨਬਾਜ਼ੀ ਹੀ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਤੱਕ ਨਸ਼ਿਆਂ ਦੀ ਸਮੱਸਿਆਂ ਦੇ ਅਸਲ ਕਾਰਨ ਬੇਰੁਜ਼ਗਾਰੀ ਦੀ ਸਮੱਸਿਆਂ ਦਾ ਹੱਲ ਨਹੀ ਕੀਤਾ ਜਾਦਾ ਉਨ੍ਹਾਂ ਚਿਰ ਨਿਰਾਸ਼ਾ ਵਿਚ ਡੁੱਬੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਨਹੀ ਬਚਾਇਆਂ ਜਾ ਸਕਦਾ।ਦੇਸ਼ ਦੇ ਹਾਕਮਾਂ ਦੁਆਰਾ ਅਪਣਾਈਆਂ ਜਾ ਰਹੀਆਂ ਨਵ-ਉਦਾਰਵਾਦੀ ਨੀਤੀਆਂ ਕਾਰਨ ਰੁਜ਼ਗਾਰ ਦੇ ਸੋਮੇ ਲਗਾਤਾਰ ਘੱਟ ਹੁੰਦੇ ਜਾ ਰਹੇ ਹਨ। ੳੁਨ੍ਹਾਂ ਕਿਹਾ ਕਿ ਸਿੱਖਿਅਾ ਦਾ ਵਪਾਰੀਕਰਨ ਕੀਤੇ ਜਾਣ ਕਾਰਨ ਗਰੀਬ ਅਤੇ ਮੱਧ ਵਰਗ ਦੇ ਬੱਚੇ ਸਿੱਖਿਅਾ ਪ੍ਰਾਪਤ ਕਰਨ ਦੇ ਅਧਿਕਾਰ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਵਿਦਿਅਾਰਥੀਅਾ ਨੂੰ ਮਿਲ ਰਹੀ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਸਕੀਮ ਨੂੰ ਸਰਕਾਰ ਬੰਦ ਕਰਨ ਦੀਅਾਂ ਕੋਸ਼ਿਸ਼ਾਂ ਕਰ ਰਹੀ ਹੈ ਜਿਸ ਖਿਲਾਫ ਸੰਘਰਸ਼ ਲਗਾਤਾਰ ਜਾਰੀ ਰਹੇਗਾ। ੳੁਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਅਨੁਸਾਰ ਬਰਾਬਰਤਾ ਦਾ ਸਮਾਜ ਲੲੀ ਨੌਜਵਾਨਾਂ ਦਾ ਲਾਮਬੰਦ ਹੋਣਾ ਬਹੁਤ ਜਰੂਰੀ ਹੈ ਤਾਂ ਹੀ ੳੁਨ੍ਹਾਂ ਦੇ ਸੁਪਨਿਅਾ ਦਾ ਸਮਾਜ ਸਿਰਜਿਅਾ ਜਾ ਸਕਦਾ ਹੈ ।

ੲਿਸ ਮੌਕੇ ਹੋਰਨਾਂ ਤੋਂ ੲਿਲਾਵਾ ਸੰਦੀਪ ਸਿੰਘ, ਓਕਾਂਰ ਬਿਰਦੀ, ਪ੍ਰਭਾਤ ਕਵੀ, ਸੁਨੀਲ ਭੈਣੀ, ਸੰਦੀਪ ਕੁਮਾਰ,ਅਰਸ਼ਪ੍ਰੀਤ ਅਾਸੂ, ਹਰਪ੍ਰੀਤ ਸਿੰਘ, ਹਰਜੀਤ ਸਿੰਘ ਢੇਸੀ, ਗੁਲਸ਼ਨ ਕੁਮਾਰ ਅਾਦਿ ਨੌਜਵਾਨ ਵੀ ਹਾਜ਼ਰ ਸਨ ।

 

Scroll To Top