
ਭਿੱਖੀਵਿੰਡ, 20 ਜੂਨ (ਸੰਗਰਾਮੀ ਲਹਿਰ ਬਿਊਰੋ)- ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਤਹਿਸੀਲ ਭਿੱਖੀਵਿੰਡ ਦੀ ਜਰਨਲ ਬਾਡੀ ਮੀਟਿੰਗ ਸਨੀ ਅਮਰਕੋਟ ਤੇ ਰਾਹੁਲ ਦਰਾਜਕੇ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਭਾਗ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਦੌਰਾਨ ਨੌਜਵਾਨਾਂ ਨਾਲ ਝੂਠਾਂ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆ ਹੀ ਹਰ ਪਰਿਵਾਰ ਦੇ ਮੈਂਬਰ ਨੂੰ ਬਿਨ੍ਹਾਂ ਸ਼ਰਤ ਨੌਕਰੀ ਦਿੱਤੀ ਜਾਵੇਗੀ ਅਤੇ ਪੰਜਾਬ ਅੰਦਰ ਹੁਣ ਕਾਂਗਰਸ ਸਰਕਾਰ ਬਣੀ ਨੂੰ ਤਕਰੀਬਨ 5 ਸਾਲ ਦਾ ਸਮਾਂ ਬੀਤ ਚੱਲਿਆ ਹੈ ਤੇ ਪੰਜਾਬ ਦੇ ਇੱਕ ਵੀ ਪਰਿਵਾਰ ਦੇ ਮੈਂਬਰ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਤੇ ਨੌਕਰੀਆਂ ਮੰਗਣ ਵਾਲੇ ਲੋਕਾਂ ਉਪਰ ਡਾਂਗਾਂ ਵਰ੍ਹਾਇਆ ਜਾ ਰਹੀਆ ਹਨ। ਤੁੜ ਨੇ ਅੱਗੇ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ 20 ਜੁਲਾਈ ਨੂੰ ਹਲਕਾ ਵਿਧਾਇਕ ਖੇਮਕਰਨ ਰਾਹੀ ਪੰਜਾਬ ਸਰਕਾਰ ਨੂੰ ਯਾਦ ਪੱਤਰ ਭੇਜਿਆ ਜਾਵੇਗਾ।
ਮੀਟਿੰਗ ਦੇ ਅੰਤ ‘ਚ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਸੁਖਜਿੰਦਰ ਸਿੰਘ ਕੱਬੋਕੇ ਪ੍ਰਧਾਨ ਤੇ ਸੁਰਿੰਦਰ ਸਿੰਘ ਸਕੱਤਰ, ਲਾਜਰ ਲਾਖਣਾ ਪ੍ਰੈੱਸ ਸਕੱਤਰ, ਗੁਰਜੰਟ ਸਿੰਘ ਵਲਟੋਹਾ ਮੀਤ ਸਕੱਤਰ, ਸਨੀ ਅਮਰਕੋਟ ਸੀਨੀਅਰ ਮੀਤ ਪ੍ਰਧਾਨ, ਲਵਪ੍ਰੀਤ ਸਿੰਘ ਉਦੋਕੇ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਪਹਿਲਵਾਨਕੇ, ਦਵਿੰਦਰਜੀਤ ਸਿੰਘ ਅਮਰਕੋਟ, ਰਾਹੁਲ ਦਰਾਜਕੇ, ਸੁਖਬੀਰ ਸਿੰਘ ਬੱਬੂ ਦਰਾਜਕੇ, ਗੁਰਵਿੰਦਰ ਸਿੰਘ ਰਾਮੂਵਾਲ, ਦੀਪਕ ਪਹਿਲਵਾਨਕੇ ਮੈਂਬਰ ਚੁਣੇ ਗਏ। ਇਸ ਮੌਕੇ ਚੁਣੀ ਗਈ ਨਵੀ ਟੀਮ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਾਜਕੇ ਵਲੋਂ ਇਨਕਲਾਬੀ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ ਗਈਆਂ।