Now Reading
ਸੀਟੀਯੂ ਦੇ ਝੰਡੇ ਹੇਠ ਰੋਸ ਧਰਨਾ ਦਿੱਤਾ

ਸੀਟੀਯੂ ਦੇ ਝੰਡੇ ਹੇਠ ਰੋਸ ਧਰਨਾ ਦਿੱਤਾ

ਲੁਧਿਆਣਾ, 19 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਮਜ਼ਦੂਰਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਲਈ ਸੈਂਟਰ ਆਫ਼ ਟ੍ਰੇਡ ਯੂਨੀਅਨਸ ਪੰਜਾਬ (ਸੀ.ਟੀ.ਯੂ.) ਦੇ ਝੰਡੇ ਹੇਠ ਲਾਲ ਝੰਡਾ ਬਜਾਜ ਸੰਨਜ਼ ਮਜਦੂਰ ਯੂਨੀਅਨ, ਲਾਲ ਝੰਡਾ ਹੀਰੋ ਸਾਈਕਲ ਮਜ਼ਦੂਰ ਯੂਨੀਅਨ, ਲਾਲ ਝੰਡਾ ਹੌਜ਼ਰੀ ਮਜ਼ਦੂਰ ਯੂਨੀਅਨ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਅਤੇ ਟੈਕਸਟਾਈਲ ਮਜ਼ਦੂਰ ਯੂਨੀਅਨ ਦੇ ਕਿਰਤੀ ਕਾਮਿਆਂ ਵਲੋਂ ਸੀ.ਟੀ.ਯੂ. (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਅਤੇ ਜਨਰਲ ਸਕੱਤਰ ਜਗਦੀਸ਼ ਚੰਦ ਦੀ ਅਗਵਾਈ ਵਿਚ ਜਿੱਥੇ ਲੇਬਰ ਦਫਤਰ ਗਿੱਲ ਰੋਡ ਦੇ ਬਾਹਰ ਇਕ ਰੋਸ ਧਰਨਾ ਦਿੱਤਾ ਅਤੇ ਇੱਕ ਮੰਗ ਪੱਤਰ ਸਹਾਇਕ ਕਿਰਤ ਕਮਿਸ਼ਨਰ ਬਲਜੀਤ ਸਿੰਘ ਨੂੰ ਵੀ ਸੌਂਪਿਆ। ਗੱਲਬਾਤ ਕਰਦੇ ਹੋਏ ਪ੍ਰਧਾਨ ਪਰਮਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਜ਼ਦੂਰ ਵਿਰੋਧੀ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਪਾਸ ਕੀਤੇ ਲੇਬਰ ਕੋਡ ਰੱਦ ਕਰਵਾਉਣ, 1 ਮਾਰਚ ਤੋਂ ਰੋਕੀ ਘੱਟੋ-ਘੱਟ ਉਜ਼ਰਤ ਨੋਟੀਫਿਕੇਸ਼ਨ ਜਾਰੀ ਕਰਵਾਉਣ ਆਦਿ ਹੱਕਾਂ ਦੀ ਪ੍ਰਾਪਤੀ ਲਈ ਮੰਗ ਪੱਤਰ ਦਿੱਤਾ ਗਿਆ ਹੈ। ਕਾਮਰੇਡ ਜਗਦੀਸ਼ ਚੰਦ ਨੇ ਕਿਹਾ ਕਿ ਗਰੀਬ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਜਨਤਕ ਵੰਡ ਪ੍ਰਣਾਲੀ ਸਿਸਟਮ ਦੇ ਤਹਿਤ ਸਰਕਾਰੀ ਰਾਸ਼ਨ ਡਿਪੂਆਂ ਰਾਹੀਂ ਘਰੇਲੂ ਵਰਤੋਂ ਦੀਆਂ ਜਰੂਰੀ ਵਸਤੂਆਂ ਦਾ ਸਬਸਿਡੀ ‘ਤੇ ਮਿਲਣਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਗੁਰਦੀਪ ਸਿੰਘ ਕਲਸੀ, ਬਲਰਾਮ ਸਿੰਘ, ਸੁਦੇਸ਼ਵਰ ਤਿਵਾੜੀ, ਅਜੀਤ ਕੁਮਾਰ, ਬਹਮੀਲਦਾਰ ਯਾਦਵ, ਰਜਿਆ ਲਾਲ, ਅਰੁਣ ਗੁਪਤਾ, ਅਬਸੇਸ਼ ਪਾਂਡੇ, ਰਾਮ ਪ੍ਰਵੇਸ਼, ਅਰੁਣ ਕੁਮਾਰ, ਪਵਨ ਕੁਮਾਰ, ਅਨੀਤਾ ਪਾਂਡੇ, ਸੁਨੀਲ ਕੁਮਾਰ ਨੇ ਵੀ ਸੰਬੋਧਨ ਕੀਤਾ।

Scroll To Top