
ਗੁਰਦਾਸਪੁਰ, 20 ਜੂਨ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ‘ਚ ਲਗਾਤਾਰ ਚਲਦੇ ਧਰਨੇ ਨੂੰ ਅੱਜ ਮੱਖਣ ਸਿੰਘ ਕੁਹਾੜ, ਨੱਥਾ ਸਿੰਘ ਢਡਵਾਲ, ਐਸਪੀ ਸਿੰਘ ਗੋਸਲ, ਅਮਰਜੀਤ ਸਿੰਘ ਸੈਣੀ, ਮਲਕੀਅਤ ਸਿੰਘ ਬੁਢਾਕੋਟ, ਤਰਲੋਕ ਸਿੰਘ, ਨਿਰਮਲ ਸਿੰਘ ਬਾਠ, ਕਰਨੈਲ ਸਿੰਘ ਪੰਛੀ, ਰਘਬੀਰ ਸਿੰਘ ਚਾਹਲ, ਪਲਵਿੰਦਰ ਸਿੰਘ, ਕਪੂਰ ਸਿੰਘ ਘੁੰਮਣ, ਚੰਨਣ ਸਿੰਘ ਨੇ ਸੰਬੋਧਨ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਪੱਕੇ ਹੋਣ ਲਈ ਧਰਨੇ ਦੇ ਰਹੇ ਸਿੱਖਿਆ ਪ੍ਰੋਵਾਈਡਰਾਂ ਦੀ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕੀਤੀ। ਉਕਤ ਆਗੂਆਂ ਨੇ ਪੰਜਾਬ ਸਰਕਾਰ ਨੂੰ ਆਪਣੇ ਚੋਣ ਵਾਅਦੇ ਪੂਰੇ ਕਰਨ ਦੀ ਅਪੀਲ ਕੀਤੀ।
ਅੱਜ ਚੰਨਣ ਸਿੰਘ ਦੁਰਾਂਗਲਾ, ਹਰਭਜਨ ਸਿੰਘ ਗੁਰਦਾਸਪੁਰ, ਤਰਲੋਕ ਸਿੰਘ ਬਹਿਰਾਮਪੁਰ, ਸੁਖਦੇਵ ਸਿੰਘ ਬਹਿਰਾਮਪੁਰ ਨੇ 180ਵੇਂ ਜਥੇ ਦੇ ਰੂਪ ‘ਚ ਅੱਜ ਭੁੱਖ ਹੜਤਾਲ ਰੱਖੀ।