
ਗੁਰਦਾਸਪੁਰ, 4 ਸਤੰਬਰ, (ਸੰਗਰਾਮੀ ਲਹਿਰ ਬਿਊਰੋ)- ਇਥੇ ਚਲਦੇ ਕਿਸਾਨ ਮੋਰਚੇ ਦੌਰਾਨ ਅੱਜ ਸਾਬਕਾ ਸੈਨਿਕ ਸੰਘਰਸ਼ ਕਮੇਟੀ ਨੇ ਭੁੱਖ ਹੜਤਾਲ ਰੱਖੀ। ਜਿਸ ਚ ਕੈਪਟਨ ਗੁਰਜੀਤ ਸਿੰਘ ਬੱਲ, ਕੁਲਵੰਤ ਸਿੰਘ ਬੱਲ, ਬਲਕਾਰ ਸਿੰਘ ਬੱਲ, ਸੁਲੱਖਣ ਸਿੰਘ ਬੱਲ, ਗੁਰਮੇਜ ਸਿੰਘ ਕੰਗ, ਹਰਭਜਨ ਸਿੰਘ, ਚੂੜੀਆ ਨੇ ਭਾਗ ਲਿਆ। ਧਰਨੇ ਨੂੰ ਮੱਖਣ ਸਿੰਘ ਕੁਹਾੜ, ਕਪੂਰ ਸਿੰਘ ਘੁੰਮਣ, ਗੁਰਦਿਆਲ ਸਿੰਘ ਸੋਹਲ, ਐਸਪੀ ਸਿੰਘ ਗੋਸਲ, ਕੁਲਬੀਰ ਸਿੰਘ ਗੁਰਾਇਆ, ਮਲਕੀਅਤ ਸਿੰਘ ਬੁਢਾਕੋਟ, ਕੁਲਜੀਤ ਸਿੰਘ, ਕਰਨੈਲ ਸਿੰਘ ਪੰਛੀ, ਕਰਨੈਲ ਸਿੰਘ ਨੰਬਰਦਾਰ, ਗੁਰਮੀਤ ਸਿੰਘ ਪਾਹੜਾ, ਨਿਰਮਲ ਸਿੰਘ, ਜਗਜੀਤ ਸਿੰਘ ਆਦਿ ਨੇ ਸੰਬੋਧਨ ਕੀਤਾ।