ਫਿਲੌਰ, 10 ਫਰਵਰੀ (ਸੰਗਰਾਮੀ ਲਹਿਰ ਬਿਊਰੋ)- ਅੱਜ ਪਿੰਡ ਮਹਿਸਮਪੁਰ ਵਿਖੇ ਸਾਥੀ ਗੁਰਦੇਵ ਸਿੰਘ ਮਹਿਸਮਪੁਰ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਅੰਤਿਮ ਅਰਦਾਸ ਮੌਕੇ ਆਰਐਮਪੀਅਈ ਵਲੋਂ ਸਾਥੀ ਪਰਮਜੀਤ ਰੰਧਾਵਾ, ਸ਼ਿਵ ਤਿਵਾੜੀ, ਡਾ. ਸਰਬਜੀਤ ਮੁਠੱਡਾ ਤੋਂ ਇਲਾਵਾ ਦੇਹਰਾ ਬਾਬਾ ਸੈਣ ਭਗਤ ਜੀ ਪ੍ਰਤਾਬਪੁਰਾ ਵਲੋਂ ਸਾਥੀ ਮੱਖਣ ਪੱਲਣ ਨੇ ਮਰਹੂਮ ਗੁਰਦੇਵ ਸਿੰਘ ਦੇ ਜੀਵਨ ਅਤੇ ਕੀਤੇ ਕੰਮਾਂ ਬਾਰੇ ਰੌਸ਼ਨੀ ਪਾਈ। ਸਾਥੀ ਗੁਰਦੇਵ ਸਿੰਘ 1964 ਤੋਂ ਪਹਿਲਾ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਲਗਾਤਾਰ ਸਰਗਰਮ ਰਹੇ। ਪਰਿਵਾਰ ਵਲੋਂ ਪਾਰਟੀ ਨੂੰ ਗੁਰਦੇਵ ਸਿੰਘ ਦੀ ਯਾਦ ‘ਚ 2100 ਰੁਪਏ ਦੀ ਮਦਦ ਵੀ ਦਿੱਤੀ ਗਈ।
ਸਾਥੀ ਗੁਰਦੇਵ ਸਿੰਘ ਮਹਿਮਸਪੁਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ