Now Reading
ਸ਼ਾਹਕੋਟ ਦੇ ਵੋਟਰਾਂ ਨੂੰ ਨੋਟਾ ਦਾ ਬਟਨ ਦਬਾਉਣ ਦੀ ਅਪੀਲ

ਸ਼ਾਹਕੋਟ ਦੇ ਵੋਟਰਾਂ ਨੂੰ ਨੋਟਾ ਦਾ ਬਟਨ ਦਬਾਉਣ ਦੀ ਅਪੀਲ

ਸ਼ਾਹਕੋਟ :
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਨੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋ ਰਹੀ ਉਪ ਚੋਣ ਦੌਰਾਨ ਵੋਟਰਾਂ ਨੂੰ ਨੋਟਾ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਤਹਿਸੀਲ ਸ਼ਾਹਕੋਟ ਅਤੇ ਨਕੋਦਰ ਦੀ ਸਾਂਝੀ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਗਿਆ। ਪਾਰਟੀ ਦੇ ਜ਼ਿਲ੍ਹਾ ਜਲੰਧਰ-ਕਪੂਰਥਲਾ ਦੇ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਦੌਰਾਨ ਇਹ ਫ਼ੈਸਲਾ ਕੀਤਾ ਕਿ 28 ਮਈ ਨੂੰ ਸ਼ਾਹਕੋਟ ਉਪ ਚੋਣ ਲਈ ਪੈਣ ਵਾਲੀਆਂ ਵੋਟਾਂ ‘ਚ ਲੋਕ ਵਿਰੋਧੀ ਪਾਰਟੀਆਂ ਨੂੰ ਭਾਂਜ ਦੇਣ ਲਈ ਏਵੀਐਮ ਮਸ਼ੀਨ ਦੇ ਹੇਠਲੇ ਪਾਸੇ ਨੋਟਾ ਦੇ ਬਟਨ ਨੂੰ ਦਬਾਅ ਕੇ ਸਬਕ ਸਿਖਾਇਆ ਜਾਵੇ।

ਮੀਟਿੰਗ ਉਪਰੰਤ ਪ੍ਰੈੱਸ ਦੇ ਨਾਂਅ ਜਾਰੀ ਬਿਆਨ ‘ਚ ਜ਼ਿਲ੍ਹਾ ਪ੍ਰਧਾਨ ਕਾਮਰੇਡ ਦਰਸ਼ਨ ਨਾਹਰ ਨੇ ਕਿਹਾ ਕਿ ਕਾਂਗਰਸ, ਅਕਾਲੀ-ਭਾਜਪਾ, ਆਮ ਆਦਮੀ ਪਾਰਟੀ, ਅਕਾਲੀ ਦਲ ਮਾਨ ਸਮੇਤ ਇਨ੍ਹਾਂ ਸਾਰੀਆਂ ਪਾਰਟੀਆਂ ਦਾ ਜਮਾਤੀ ਖਾਸਾ ਇੱਕੋ ਜਿਹਾ ਹੀ ਹੈ। ਇਹ ਪਾਰਟੀਆਂ ਜਿੱਥੇ-ਜਿੱਥੇ ਰਾਜ ਸੱਤਾ ‘ਚ ਹਨ, ਉੱਥੇ ਇਹ ਲੋਕ ਲਹਿਰ ਨੂੰ ਦਬਾਉਣ ਲਈ ਤਰ੍ਹਾਂ-ਤਰ੍ਹਾਂ ਦੇ ਜ਼ੁਲਮ ਢਾਹੁੰਦੀਆਂ ਹਨ। ਮੀਟਿੰਗ ‘ਚ ਸੂਬਾ ਕਮੇਟੀ ਮੈਂਬਰ ਮਨੋਹਰ ਸਿੰਘ ਗਿੱਲ, ਨਿਰਮਲ ਸਿੰਘ ਆਂਧੀ, ਸਤਪਾਲ ਆਦਰਮਾਨ, ਰਾਮ ਸਿੰਘ ਕੈਮਵਾਲਾ, ਨਿਰਮਲ ਸਿੰਘ ਮਲਸੀਆਂ, ਬਲਵਿੰਦਰ ਸਿੱਧੂ ਆਦਿ ਹਾਜ਼ਰ ਸਨ।

Scroll To Top