ਰਈਆ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੈਂਕੜੇ ਕਾਰਕੁੰਨਾਂ ਵਲੋ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਸਬਾ ਰਈਆ ਦੇ ਬਜ਼ਾਰਾਂ ਅੰਦਰ ਮਸ਼ਾਲ ਮਾਰਚ ਕੀਤਾ ਤੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਮਹਾਨ ਸ਼ਹੀਦ ਨੂੰ ਯਾਦ ਕੀਤਾ| ਇਸ ਮਾਰਚ ਦੀ ਅਗਵਾਈ ਇਕਬਾਲ ਸਿੰਘ ਭੋਰਸ਼ੀ ਰਾਜਪੂਤਾਂ, ਬਚਿੱਤਰ ਸਿੰਘ ਬੁਟਾਰੀ, ਕਿਰਨਜੀਤ ਸਿੰਘ ਦਾਊਦ ਨੇ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਸਭਾ ਦੇ ਆਗੂਆਂ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਬੇਰੁਜ਼ਗਾਰੀ ਦੇ ਨਿਰਾਸ਼ਾ ਦੇ ਦੌਰ ਵਿਚੋਂ ਨਿਕਲ ਕੇ ਸ਼ਹੀਦਾਂ ਦੀ ਵਿਚਾਰਧਾਰਾ ‘ਤੇ ਚੱਲਦਿਆਂ ਸੰਘਰਸ਼ ਲਾਮਬੰਦ ਕਰਨ ਦੀ ਲੋੜ ‘ਤੇ ਜੋਰ ਦੇਣਾ ਚਾਹੀਦਾ ਹੈ | ਇਸ ਮੌਕੇ ਜਸਪਿੰਦਰ ਸਿੰਘ, ਸੁਖਦੇਵ ਸਿੰਘ, ਜਸਪਾਲ ਸਿੰਘ ਖਿਲਚੀਆਂ, ਮਨਦੀਪ ਸਿੰਘ, ਜਗਜੀਤ ਸਿੰਘ, ਕੰਵਰਦੀਪ ਸਿੰਘ ਬੁਟਾਰੀ, ਰਜਿੰਦਰ ਸਿੰਘ ਖਿਲਚੀਆਂ, ਰਿੰਕਾ ਦਾਊਦ, ਗੁਰਪ੍ਰੀਤ ਸਿੰਘ, ਕਮਲ ਸ਼ਰਮਾਂ, ਸਰਪੰਚ ਨਿਸ਼ਾਨ ਸਿੰਘ, ਸੁਖਪਾਲ ਸਿੰਘ, ਐਡਵੋਕੇਟ ਦਲਜੀਤ ਸਿੰਘ ਧਿਆਨਪੁਰ, ਹਰਪਾਲ ਸਿੰਘ ਭੋਰਸ਼ੀ ਰਾਜਪੂਤਾਂ, ਬੌਬੀ ਭੋਰਸ਼ੀ, ਰਾਵਲ ਸਿੰਘ ਭੋਰਸ਼ੀ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਸਕੱਤਰ ਸਾਥੀ ਗੁਰਨਾਮ ਸਿੰਘ ਦਾਊਦ ਅਤੇ ਜਮਹੂਰੀ ਕਿਸਾਨ ਸਭਾ ਦੇ ਸਰਪੰਚ ਹਰਪ੍ਰੀਤ ਸਿੰਘ ਬੁਟਾਰੀ ਹਾਜ਼ਰ ਸਨ|