Now Reading
ਸਹਾਇਤਾ (ਸੰਗਰਾਮੀ ਲਹਿਰ-ਨਵੰਬਰ 2020)

ਸਹਾਇਤਾ (ਸੰਗਰਾਮੀ ਲਹਿਰ-ਨਵੰਬਰ 2020)

ਪ੍ਰਿੰਸੀਪਲ ਪਿਆਰਾ ਸਿੰਘ ਜਿਲ੍ਹਾ ਸਕੱਤਰ ਆਰਐਮਪੀਆਈ ਹੁਸ਼ਿਆਰਪੁਰ ਨੇ ਆਪਣੀ ਦੋਹਤਰੀ ਪ੍ਰਨੀਤ ਦੇ ਜਨਮ ਦਿਵਸ ਮੌਕੇ ਪਾਰਟੀ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ।

ਸਾਥੀ ਦਵਿੰਦਰ ਸਿੰਘ ਕੱਕੋਂ ਨੇ ਆਪਣੀ ਬੇਟੀ ਡਾਕਟਰ ਨੂਪਰ ਸੈਣੀ ਦੇ ਐਮਡੀ ਬਨਣ ਅਤੇ ਪਤਨੀ ਰਾਜੇਸ਼ ਸੈਣੀ ਦੀ ਸੇਵਾ ਮੁਕਤੀ ਦੀ ਖੁਸ਼ੀ ਸਾਂਝੀ ਕਰਦਿਆਂ ਆਰਐਮਪੀਆਈ ਨੂੰ 16000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਸ਼੍ਰੀ ਮਤੀ ਰਾਮ ਲੁਭਾਈ ਅਤੇ ਮਾਸਟਰ ਸੁਭਾਸ਼ ਸ਼ਰਮਾ (ਵਿੱਤ ਸਕੱਤਰ ਆਰ ਐਮ ਪੀ ਆਈ ਗੁਰਦਾਸਪੁਰ-ਪਠਾਨਕੋਟ) ਨੇ ਆਪਣੇ ਘਰ ਪੋਤਰੀ(ਪੁੱਤਰੀ ਸ਼੍ਰੀ ਮਤੀ  ਦੀਪਾਲੀ ਦੱਤਾ ਅਤੇ ਸ਼੍ਰੀ  ਪ੍ਰਦੀਪ ਸ਼ਰਮਾ) ਦੇ ਜਨਮ ਲੈਣ ਦੀ ਖੁਸ਼ੀ ਵਿੱਚ ਪਾਰਟੀ ਨੂੰ 1100 ਰੁਪਏ ਅਤੇ ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਭੇਜੀ।

ਉੱਘੇ ਲਿਖਾਰੀ, ਆਰਐਮਪੀਆਈ ਬਰਨਾਲਾ ਦੇ ਆਗੂ ਸਾਥੀ ਸੁਰਜੀਤ ਸਿੰਘ ਦਿਹੜ ਨੇ ਆਪਣੇ ਵਿਛੜੇ ਯੁੱਧ ਸਾਥੀ ਯਸ਼ਪਾਲ ਮਹਿਲ ਕਲਾਂ ਦੀ ਯਾਦ ਵਿੱਚ ਪਾਰਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ।

ਸਾਥੀ ਮਲਕੀਤ ਸਿੰਘ ਬਾਹੋਵਾਲ, ਸੀਨੀਅਰ ਮੀਤ ਪ੍ਰਧਾਨ ਪਸਸਫ ਹੁਸ਼ਿਆਰਪੁਰ ਨੇ ਆਪਣੀ ਸੇਵਾ ਮੁਕਤੀ ਦੇ ਖੁਸ਼ੀ ਭਰ ਪਲ ਸਾਂਝੇ ਕਰਦਿਆਂ ਪਾਰਟੀ ਨੂੰ 500 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ।

ਆਰਐਮਪੀਆਈ ਦੀ ਰਾਏਕੋਟ ਤਹਿਸੀਲ ਕਮੇਟੀ ਦੇ ਮੈਂਬਰ ਸਾਥੀ ਬਲਦੇਵ ਸਿੰਘ ਮਾਸਟਰ (ਲੋਹਟਬੱਧੀ) ਦੀਆਂ ਅੰਤਮ ਰਸਮਾਂ ਮੌਕੇ ਉਨ੍ਹਾਂ ਦੇ ਪਰਿਵਾਰ ਨੇ ਪਾਰਟੀ ਨੂੰ 2100 ਰੁਪਏ, ਦਿਹਾਤੀ ਮਜ਼ਦੂਰ ਸਭਾ ਨੂੰ 1100 ਰੁਪਏ, ਜਮਹੂਰੀ ਕਿਸਾਨ ਸਭਾ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।

ਆਰਐਮਪੀਆਈ ਅਤੇ ਸੀਪੀਐਮ ਪੰਜਾਬ ਦੇ ਸੰਸਥਾਪਕ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਬਾਨੀ ਪ੍ਰਧਾਨ ਸਾਥੀ ਨਾਜਰ ਸਿੰਘ ਸੈਦਪੁਰ ਦੇ ਸ਼ਰਧਾਂਜਲੀ ਸਮਾਗਮ ਮੌਕੇ ਉਨ੍ਹਾਂ ਦੇ ਸਪੁੱਤਰਾਂ ਸਾਥੀ ਬਲਦੇਵ ਸਿੰਘ ਸੈਦਪੁਰ ਅਤੇ ਕੁਲਦੀਪ ਸਿੰਘ ਨੇ ਪਾਰਟੀ ਨੂੰ 10000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ।

ਸ਼੍ਰੀ ਮਤੀ ਤ੍ਰਿਪਤਾ ਦੇਵੀ ਗੌਤਮ( ਮਰਹੂਮ) ਦੇ ਜਨਮ ਦਿਵਸ (18 ਅਕਤੂਬਰ) ਮੌਕੇ ਉਨ੍ਹਾਂ ਦੇ ਪਤੀ ਕਾਮਰੇਡ ਟੀ.ਆਰ. ਗੌਤਮ ਅਤੇ ਪਰਿਵਾਰ ਨੇ ਪਾਰਟੀ ਨੂੰ 50000 ਰੁਪਏ, ਜਨਵਾਦੀ ਇਸਤਰੀ ਸਭਾ ਪੰਜਾਬ ਨੂੰ 2000 ਰੁਪਏ ਅਤੇ ‘ਸੰਗਰਾਮੀ ਲਹਿਰ’ ਲਈ 1000 ਰੁਪਏ ਸਹਾਇਤਾ ਵਜੋਂ ਦਿੱਤੇ।

ਸ਼੍ਰੀਮਤੀ ਹਰਬੰਸ ਕੌਰ ਅਤੇ ਸਾਥੀ ਪਿਆਰਾ ਸਿੰਘ ਪ੍ਰਿੰਸੀਪਲ, ਜਿਲ੍ਹਾ ਸਕੱਤਰ ਆਰਐਮਪੀਆਈ ਹੁਸ਼ਿਆਰਪੁਰ ਨੇ ਆਪਣੀ ਨੂੰਹ ਬੇਟੀ ਮਨਪ੍ਰੀਤ ਕੌਰ ਅਤੇ ਦੋਹਤੇ ਗੁਰਸ਼ਾਨ ਦੇ ਜਨਮ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਪਾਰਟੀ ਲਈ 2200 ਰੁਪਏ ਅਤੇ ‘ਸੰਗਰਾਮੀ ਲਹਿਰ’ ਲਈ 200 ਰੁਪਏ ਸਹਾਇਤਾ ਭੇਜੀ।
ਸਹਾਇਤਾ ਭੇਜਣ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ।

Scroll To Top