ਬੀਤੇ ਵਰ੍ਹੇ ਵਿਛੋੜਾ ਦੇ ਗਏ ਭੈਣ ਤ੍ਰਿਪਤਾ ਦੇਵੀ ਦੀ ਪ੍ਰੇਰਣਾਮਈ ਯਾਦ ਵਿੱਚ ਉਨ੍ਹਾਂ ਦੇ ਪਤੀ ਸਾਥੀ ਟੀ ਆਰ ਗੌਤਮ ਨੇ ਆਰਐਮਪੀਆਈ ਨੂੰ 4000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1100 ਰੁਪਏ ਸਹਾਇਤਾ ਭੇਜੀ ।
ਸੇਵਾ ਮੁਕਤ ਸੈਨੇਟਰੀ ਇੰਸਪੈਕਟਰ ਸ਼੍ਰੀ ਸੋਹਣ ਲਾਲ ਉੱਪਲ ਵਾਸੀ ਸਰਦੂਲਗੜ੍ਹ ਨੇ ਆਪਣੀ ਪੋਤਰੀ ਸ਼ਾਲੂ ਉੱਪਲ (ਸਪੁੱਤਰੀ ਸ਼੍ਰੀਮਤੀ ਹਰਕੇਸ਼ ਰਾਣੀ ਅਤੇ ਕ੍ਰਿਸ਼ਨ ਲਾਲ) ਦੀ ਸ਼ਾਦੀ ਤਨਵੀਰ ਕੋਹਲੀ (ਸਪੁੱਤਰ ਸ਼੍ਰੀਮਤੀ ਨਿਰਮਲਾ ਰਾਣੀ ਅਤੇ ਜਤਿੰਦਰ ਕੋਹਲੀ ਵਾਸੀ ਬਠਿੰਡਾ) ਨਾਲ ਹੋਣ ਦੀ ਖੁਸ਼ੀ ਭਰੇ ਮੌਕੇ ਆਰ ਐਮ ਪੀ ਆਈ ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ।
ਪਿਛਲੇ ਦਿਨੀਂ ਵਿਛੋੜਾ ਦੇ ਗਏ ਕੈਪਟਨ ਹਜ਼ਾਰਾ ਸਿੰਘ ਦੀਆਂ ਅੰਤਮ ਰਸਮਾਂ ਮੌਕੇ ਉਨ੍ਹਾਂ ਦੇ ਸਪੁੱਤਰ ਮਾਸਟਰ ਪਰਮਜੀਤ ਸਿੰਘ ਖਿਜਰਾਬਾਦ (ਮੋਹਾਲੀ) ਨੇ ਆਰਐਮਪੀਆਈ ਨੂੰ 1100 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਭੇਜੀ।
ਸ਼੍ਰੀਮਤੀ ਮਾਇਆ ਅਤੇ ਸ਼੍ਰੀ ਬਿੱਕਰ ਸਿੰਘ ਵਾਸੀ ਸਰਦੂਲਗੜ੍ਹ ਨੇ ਆਪਣੇ ਸਪੁੱਤਰ ਹਰਜੀਤ ਸਿੰਘ ਦੀ ਸ਼ਾਦੀ ਬਿਨਾਂ ਦਾਜ-ਦਹੇਜ ਤੋਂ ਸਾਦੀਆਂ ਰਸਮਾਂ ਨਾਲ ਰਾਜਦੀਪ ਕੌਰ (ਸਪੁੱਤਰੀ ਸ਼੍ਰੀਮਤੀ ਬਲਵੀਰ ਕੌਰ ਅਤੇ ਸ਼੍ਰੀ ਬਲਦੇਵ ਸਿੰਘ ਵਾਸੀ ਹੰਡਿਆਇਆ) ਨਾਲ ਹੋਣ ਦੇ ਸੁਭਾਗੇ ਸਮੇਂ ਆਰ ਐਮ ਪੀ ਆਈ ਨੂੰ 1900 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਭੇਜੀ ।
ਮਾਸਟਰ ਰਾਮ ਪ੍ਰਕਾਸ਼ ਝਿੰਜੜੀ (ਰੂਪ ਨਗਰ) ਦੇ ਸ਼ੋਕ ਸਮਾਗਮ ਮੌਕੇ ਪਰਿਵਾਰ ਵਲੋਂ ਆਰਐਮਪੀਆਈ ਨੂੰ 2000 ਰੁਪਏ ਅਤੇ ਸੰਗਰਾਮੀ ਲਹਿਰ ਨੂੰ 100 ਰੁਪਏ ਸਹਾਇਤਾ ਭੇਜੀ ।
ਪਿਛਲੇ ਦਿਨੀਂ ਵਿਛੋੜਾ ਦੇ ਗਏ ਰੇਲ ਮੁਲਾਜ਼ਮ ਆਗੂ ਸਾਥੀ ਯਸ਼ਪਾਲ ਦੀਆਂ ਅੰਤਮ ਰਸਮਾਂ ਮੌਕੇ ਉਨ੍ਹਾਂ ਦੇ ਪਰਿਵਾਰ ਨੇ ਆਰ ਐਮ ਪੀ ਆਈ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਭੇਜੀ ।
ਸਾਥੀ ਸੋਹਣ ਸਿੰਘ ਰਾਣੂੰ (ਯੂ ਕੇ) ਨੇ ਆਪਣੀ ਮਾਤਾ ਜੀ ਦੀ ਅੰਤਮ ਅਰਦਾਸ ਵੇਲੇ ਆਰ ਐਮ ਪੀ ਆਈ ਨੂੰ 20000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਸ਼੍ਰੀਮਤੀ ਰਕਸ਼ਾ ਰਾਣੀ ਧਰਮ ਪਤਨੀ ਮਰਹੂਮ ਸਾਥੀ ਪੀ ਬੀ ਪਾਲ ਵਾਸੀ ਹੀਊਂ ਨੇ ਆਪਣੀਆਂ ਪੋਤਰੀਆਂ ਡਾਕਟਰ ਰੀਨਾ ਪਾਲ ਅਤੇ ਡਾਕਟਰ ਸ਼ੋਭਨਾ ਪਾਲ ਦੀ ਨਿਯੁਕਤੀ ਨੌਰਾ ਅਤੇ ਪੂਨੀਆ ਵਿਖੇ ਹੋਣ ਦੀ ਖੁਸ਼ੀ ਵਿੱਚ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਭੇਜੀ ।
ਕਾਮਰੇਡ ਤਲਵਿੰਦਰ ਕੌਰ ਬਟਾਲਾ ਨੇ ਆਪਣੇ ਪੋਤਰਿਆਂ ਮਿਲਨ ਸਿੰਘ ਅਤੇ ਪਾਵੇਲ ਸਿੰਘ ਵਲੋਂ ਲਗਜ਼ਮਬਰਗ ਦੀ ਕੌਮੀ ਹਾਕੀ ਟੀਮ (ਜੂਨੀਅਰ) ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਖੁਸ਼ੀ ਵਿੱਚ ਆਰ ਐਮ ਪੀ ਆਈ ਨੂੰ 20000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਸ਼੍ਰੀ ਰਾਮ ਰਤਨ ਬੰਗਾ (ਲੈਕਚਰਾਰ ਰੀਟਾਇਰਡ) ਨੇ ਆਪਣੀ ਮਰਹੂਮ ਪਤਨੀ ਸ਼੍ਰੀਮਤੀ ਕਮਲੇਸ਼ ਰਾਣੀ ਦੀ ਯਾਦ ਵਿੱਚ ਆਰ ਐਮ ਪੀ ਆਈ ਨੂੰ 10000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ।
ਕਾਮਰੇਡ ਬਲਵਿੰਦਰ ਸਿੰਘ ਗੁਰੂ ਵਾਲੀ ਨੇ ਆਪਣੇ ਸਪੁੱਤਰਾਂ ਦਿਲਾਵਰ ਸਿੰਘ ਅਤੇ ਅਭੈਵੀਰ ਸਿੰਘ ਦੀ ਦਸਤਾਰਬੰਦੀ ਮੌਕੇ ਆਰਐਮਪੀਆਈ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਭੇਜੀ ।
ਸ਼੍ਰੀ ਨਰਿੰਦਰ ਸਿੰਘ ਵਾਸੀ ਰੁੜਕਾ ਕਲਾਂ ਨੇ ਆਪਣੇ ਸਪੁੱਤਰ ਗੁਰਸ਼ਿੰਦਰ ਸਿੰਘ ਦੀ ਸ਼ਾਦੀ ਹਰਮਨ ਕੌਰ ਸਪੁੱਤਰੀ ਸ਼੍ਰੀ ਲਖਵਿੰਦਰ ਸਿੰਘ ਵਾਸੀ ਧਨੇਰ (ਬਰਨਾਲਾ) ਨਾਲ ਹੋਣ ਦੀ ਖੁਸ਼ੀ ਵਿੱਚ ਆਰਐਮਪੀਆਈ ਨੂੰ 10000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਸ਼੍ਰੀ ਜਸਵਿੰਦਰ ਸਿੰਘ ਜੌਹਲ ਵਾਸੀ ਘੁੜਕਾ ਨੇ ਆਰ ਐਮ ਪੀ ਆਈ ਨੂੰ 15000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਸ਼੍ਰੀ ਰੇਸ਼ਮ ਸਿੰਘ ਵਾਸੀ ਰੁੜਕਾ ਕਲਾਂ ਨੇ ਆਪਣੀ ਸਪੁੱਤਰੀ ਨਵਨੀਤ ਕੌਰ ਦੀ ਸ਼ਾਦੀ ਨਵਦੀਪ ਸਿੰਘ ਸਪੁੱਤਰ ਸ਼੍ਰੀ ਕੁਲਦੀਪ ਸਿੰਘ ਵਾਸੀ ਨਡਾਲਾ (ਕਪੂਰਥਲਾ) ਨਾਲ ਹੋਣ ਦੀ ਖੁਸ਼ੀ ਵਿੱਚ ਆਰ ਐਮ ਪੀ ਆਈ ਨੂੰ 10000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਗਦਰੀ ਬਾਬਾ ਬਚਨ ਸਿੰਘ ਮਹਿਤਪੁਰ ਦੇ ਪੋਤਰੇ ਜਸਵਿੰਦਰ ਸਿੰਘ ਮਹਿਤਪੁਰ ਨੇ ਜਮਹੂਰੀ ਕਿਸਾਨ ਸਭਾ ਨੂੰ 25000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਸ਼੍ਰੀ ਮੰਗਾ ਸਿੰਘ ਬਾਸੀ ਨਿਵਾਸੀ ਬੀੜ ਬੰਸੀਆਂ ਨੇ ਆਰ ਐਮ ਪੀ ਆਈ ਨੂੰ 25000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਭੇਜੀ ।
ਮਿਸਾਲੀ ਟਰੇਡ ਯੂਨੀਅਨ ਆਗੂ ਸਾਥੀ ਹਰਚਰਨ ਸਿੰਘ ਕਪੂਰਥਲਾ ਨੇ ਆਪਣੀ ਪੋਤਰੀ ਸੁਪ੍ਰੀਤ (ਪੁੱਤਰੀ ਸ਼੍ਰੀਮਤੀ ਤਜਿੰਦਰ ਕੌਰ ਅਤੇ ਅਮਰਪਾਲ ਸਿੰਘ) ਦੀ ਸ਼ਾਦੀ ਪਵਿੱਤਰ ਮਲਿਕ (ਸਪੁੱਤਰ ਸ਼੍ਰੀਮਤੀ ਸ਼ੀਲਾ ਅਤੇ ਸ਼੍ਰੀ ਸਾਂਸਪਾਲ ਮਲਿਕ) ਨਾਲ ਹੋਣ ਦੇ ਖੁਸ਼ੀ ਭਰੇ ਮੌਕੇ ਆਰ.ਐਮ.ਪੀ.ਆਈ. ਨੂੰ 5000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 1000 ਰੁਪਏ ਸਹਾਇਤਾ ਵਜੋਂ ਦਿੱਤੇ।