ਮੈਡਮ ਅਛਰਾਂ ਦੇਵੀ, ਆਂਗਣਬਾੜੀ ਵਰਕਰ ਅਤੇ ਮਾਸਟਰ ਬਖਤਾਵਰ ਸਿੰਘ, ਪਿੰਡ ਭਾਮ, ਬਲਾਕ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨੇ ਆਪਣੇ ਸਪੁੱਤਰ ਰਣਦੀਪ ਸਿੰਘ ਦੀ ਸ਼ਾਦੀ ਬੀਬਾ ਗੁਰਪ੍ਰੀਤ ਕੌਰ ਨਾਲ ਹੋਣ ਦੀ ਖੁਸ਼ੀ ਮੌਕੇ ਪਾਰਟੀ ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਇਕਬਾਲ ਸਿੰਘ (ਸੇਵਾਮੁਕਤ ਪ੍ਰਿੰਸੀਪਲ), ਨਵਾਂ ਸ਼ਹਿਰ ਵਲੋਂ ਆਪਣੇ ਪਿਤਾ ਕਾਮਰੇਡ ਕਰਤਾਰ ਸਿੰਘ ਪਨਾਮ, ਮਾਤਾ ਪ੍ਰੀਤਮ ਕੌਰ ਅਤੇ ਪਤਨੀ ਸ਼੍ਰੀਮਤੀ ਨਿਰੰਜਨ ਕੌਰ ਦੀ ਨਿੱਘੀ ਯਾਦ ਵਿਚ ਪਾਰਟੀ ਨੂੰ 10000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ।
ਸਾਥੀ ਸੁਖਦੇਵ ਰਾਮ ਸ਼ਰਮਾ, ਸਾਬਕਾ ਪ੍ਰਧਾਨ ਪ.ਸ.ਸ.ਫ. ਜ਼ਿਲ੍ਹਾ ਮਾਨਸਾ ਦੀ ਬੇਵਕਤ ਮੌਤ ਹੋ ਗਈ। ਉਨ੍ਹਾਂ ਦੇ ਪਰਿਵਾਰ ਵਲੋਂ ਅੰਤਮ ਰਸਮਾਂ ਸਮੇਂ ‘ਸੰਗਰਾਮੀ ਲਹਿਰ’ ਨੂੰ 500 ਰੁਪਏ ਸਹਾਇਤਾ ਵਜੋਂ ਦਿੱਤੇ ਗਏ।
ਸ਼੍ਰੀ ਮਨਜੀਤ ਸਿੰਘ ਕਾਦੀਆਂ ਨੇ ਆਪਣੀ ਦੋਹਤੀ ਮੁਸਕਾਨਦੀਪ ਕੌਰ ਨੂੰ ਕੈਨੇਡਾ ਵਿਖੇ ਪਹਿਲੀ ਤਣਖਾਹ ਮਿਲਣ ਦੀ ਖੁਸ਼ੀ ਵਿਚ ਆਰ.ਐਮ.ਪੀ.ਆਈ. ਨੂੰ 1000 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 100 ਰੁਪਏ ਸਹਾਇਤਾ ਵਜੋਂ ਦਿੱਤੇ।
ਸ਼੍ਰੀਮਤੀ ਸਰੋਜ ਰਾਣੀ ਅਤੇ ਸਾਥੀ ਮਹੀਪਾਲ ਨੇ ਆਪਣੀ ਮਾਤਾ ਭਗਵਾਨ ਦੇਵੀ ਦੀ ਬਰਸੀ ਮੌਕੇ ਪਾਰਟੀ ਦੇ ਸੂਬਾਈ ਦਫਤਰ ਦੀ ਕਮਿਊਨ ਲਈ 800 ਰੁਪਏ ਅਤੇ ‘ਸੰਗਰਾਮੀ ਲਹਿਰ’ ਨੂੰ 200 ਰੁਪਏ ਸਹਾਇਤਾ ਭੇਜੀ।
ਸਾਥੀ ਟੀ.ਆਰ. ਗੌਤਮ ਨੇ ਆਪਣੀ ਧਰਮਪਤਨੀ ਸ਼੍ਰੀਮਤੀ ਤ੍ਰਿਪਤਾ ਦੇਵੀ ਦੀ ਪਹਿਲੀ ਬਰਸੀ ਮੌਕੇ ਆਰ.ਐਮ.ਪੀ.ਆਈ. ਨੂੰ 4500 ਰੁਪਏ ਅਤੇ ਸੰਗਰਾਮੀ ਲਹਿਰ ਨੂੰ 500 ਰੁਪਏ ਸਹਾਇਤਾ ਭੇਜੀ।