Now Reading
ਸਫਾਈ ਸੇਵਕ ਯੂਨੀਅਨ ਨੇ ਹੜਤਾਲ ਆਰੰਭੀ

ਸਫਾਈ ਸੇਵਕ ਯੂਨੀਅਨ ਨੇ ਹੜਤਾਲ ਆਰੰਭੀ

ਤਰਨਤਾਰਨ, 13 ਮਈ (ਸੰਗਰਾਮੀ ਲਹਿਰ ਬਿਊਰੋ)- ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਅਤੇ ਸਫਾਈ ਸੇਵਕ ਯੂਨੀਅਨ ਵਲੋਂ ਮਿਊਸਪਲ ਮੁਲਾਜ਼ਮਾਂ ਨੇ ਹੜਤਾਲ ਆਰੰਭ ਦਿੱਤੀ। ਇਸ ਹੜਤਾਲ ‘ਚ ਸਫਾੀ ਕਰਮਚਾਰੀ ਅਤੇ ਸੀਵਰਮੈਨ ਹਾਜ਼ਰ ਹੋਏ। ਇਸ ਮੌਕੇ ਰਮੇਸ਼ ਕੁਮਾਰ ਸ਼ੇਰ ਗਿੱਲ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਤਨਖਾਹ ਸਮੇਂ ਸਿਰ ਦੇਣ ਲਈ ਰਾਸ਼ੀ ਦੁੱਗਣੀ ਕੀਤੀ ਜਾਵੇ ਜਾਂ ਪੰਜਾਬ ਦੇ ਖਜ਼ਾਨੇ ‘ਚੋਂ ਤਨਖਾਹਾਂ ਦਿੱਤੀਆਂ ਜਾਣ। ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਿੱਤੀ ਜਾਵੇ। ਉਨ੍ਹਾਂ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਸਮਾਂ ਹੜਤਾਲ ਜਾਰੀ ਰਰੇਗੀ। ਇਸ ਮੇਕ ਸੁਰਜੀਤ ਕੁਮਾਰ, ਨਿੰਦੀ, ਅਜੀਤ ਸਿੰਘ, ਨੰਦ ਲਾਲ, ਕਾਲਾ, ਰਾਮ ਪ੍ਰਕਾਸ਼, ਬਲਵਿੰਦਰ ਸਿੰਘ ਜੱਜਪਾਲ, ਸੁਲਇੰਦਰ, ਪਰਮਜੀਤ, ਚੰਨਾ, ਪਵਨ ਕੁਮਾਰ, ਸੰਜੀਵ ਕੁਮਾਰ, ਸੰਤੋਸ਼ ਕੁਮਾਰੀ, ਕਮਲੇਸ਼, ਮਧੂ, ਬਬਲੀ, ਸਲਮਾ, ਰਾਜ ਰਾਣੀ, ਛੰਦੋ ਆਦਿ ਹਾਜ਼ਰ ਸਨ।

Scroll To Top