
ਗੁਰਦਾਸਪੁਰ, 21 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 355ਵੇਂ ਦਿਨ ਅੱਜ 273ਵੇਂ ਜਥੇ ਨੇ ਭੁੱਖ ਹੜਤਾਲ ਰੱਖੀ। ਇਸ ਚ ਕੁੱਲ ਹਿੰਦ ਕਿਸਾਨ ਸਭਾ ਸਾਂਬਰ ਵੱਲੋਂ ਮਦਨ ਲਾਲ ਬਿਆਨਪੁਰ, ਤਰਸੇਮ ਸਿੰਘ ਸਿੱਧਪੁਰ, ਗੁਰਚਰਨ ਸਿੰਘ ਵਾਲੀਆ ਸਿੱਧਪੁਰ ਅਤੇ ਅਜੀਤ ਸਿੰਘ ਸਿਧਾਣਾ ਆਦਿ ਨੇ ਹਿੱਸਾ ਲਿਆ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੁਰਦੀਪ ਸਿੰਘ ਮੁਸਤਫਾਬਾਦ, ਮੱਖਣ ਸਿੰਘ ਕੁਹਾੜ, ਐੱਸਪੀ ਸਿੰਘ ਗੋਸਲ, ਬਲਬੀਰ ਸਿੰਘ ਰੰਧਾਵਾ, ਸੁਖਦੇਵ ਸਿੰਘ ਭਾਗੋਕਾਵਾਂ, ਅਮਰੀਕ ਸਿੰਘ ਸਲਾਚ, ਕਰਨੈਲ ਸਿੰਘ ਪੰਛੀ, ਕਪੂਰ ਸਿੰਘ ਘੁੰਮਣ, ਜਸਵੰਤ ਸਿੰਘ ਪਾਹੜਾ, ਰਘਬੀਰ ਸਿੰਘ ਚਾਹਲ, ਨਿਰਮਲ ਸਿੰਘ ਬਾਠ, ਮਲਕੀਅਤ ਸਿੰਘ ਬੁੱਢਾ ਕੋਟ, ਕੁਲਜੀਤ ਸਿੰਘ ਸਿੱਧਵਾ ਜਮੀਤਾਂ, ਨੰਬਰਦਾਰ ਕਰਨੈਲ ਸਿੰਘ ਭੁਲੇਚੱਕ, ਹਰਦਿਆਲ ਸਿੰਘ ਸੰਧੂ, ਪਲਵਿੰਦਰ ਸਿੰਘ, ਪਲਵਿੰਦਰ ਸਿੰਘ, ਅਮਰੀਕ ਸਿੰਘ ਸਲਾਚ, ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ, ਸੁਖਵਿੰਦਰ ਸਿੰਘ ਸਰਪੰਚ ਨਵਾਂ ਪਿੰਡ, ਜਸਮੇਲ ਸਿੰਘ ਲੱਖਣ ਖੁਰਦ ਆਦਿ ਬੁਲਾਰਿਆਂ ਨੇ ਦੱਸਿਆ ਕਿ 27 ਸਤੰਬਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਨੂੰ ਸਫ਼ਲ ਕਰਨ ਹਿੱਤ ਕਿਸਾਨਾਂ ਦੀਆਂ ਟੀਮਾਂ ਪਿੰਡ ਪਿੰਡ ਹਰ ਗਲੀ ਮੁਹੱਲੇ ਪਹੁੰਚ ਰਹੀਆਂ ਹਨ ਅਤੇ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਸ ਵਾਰ ਦਾ ਇਕੱਠ ਇਹ ਸਾਬਤ ਕਰ ਦੇਵੇਗਾ ਕਿ ਦੇਸ਼ ਦੇ ਸਾਰੇ ਲੋਕ ਸੀਮਤ ਕਿਸਾਨ ਮੋਰਚੇ ਦੇ ਨਾਲ ਹਨ ਉਹ ਕਾਲੇ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਹਰਭਜਨ ਸਿੰਘ ਗੁਰਦਾਸਪੁਰ, ਬਲਵੰਤ ਸਿੰਘ ਗੁਰਦਾਸਪੁਰ, ਸੁਖਦੇਵ ਸਿੰਘ ਲਾਲਪੁਰ, ਸੰਤ ਬੁਢਾ ਸਿੰਘ, ਬਾਵਾ ਦਿੱਤਾ, ਗੁਰਦੀਪ ਸਿੰਘ ਨਵਾਂ ਪਿੰਡ, ਸੁਖਵਿੰਦਰ ਸਿੰਘ ਨਵਾਂ ਪਿੰਡ ਆਦਿ ਵੀ ਹਾਜ਼ਰ ਸਨ।