ਤਰਨ ਤਾਰਨ, 30 ਅਪ੍ਰੈਲ (ਸੰਗਰਾਮੀ ਲਹਿਰ ਬਿਊਰੋ)- ਅੰਗਰੇਜ਼ੀ ਹਕੂਮਤ ਅਤੇ ਭਾਰਤ ਸਰਕਾਰ ਵਲੋਂ ਸਮੇਂ ਸਮੇਂ ‘ਤੇ ਕੀਤੇ ਜੁਰਮਾਂ ਖ਼ਿਲਾਫ਼ ਜੂਝਣ ਞਾਲੇ, ਜੇਲ੍ਹਾਂ ਕੱਟਣ ਵਾਲੇ, ਘਰਦੀ ਕੁਰਕੀ ਤਕ ਹੋ ਜਾਣ ਦੇ ਬਾਵਜੂਦ ਬੁਲੰਦ ਹੌਸਲੇ ਰਖਣ ਵਾਲੇ ਅਤੇ ਅੰਤ ‘ਚ ਅੱਤਵਾਦੀ ਤੇ ਵੱਖਵਾਦੀ ਲਹਿਰਾਂ ਖ਼ਿਲਾਫ਼ ਅਵਾਜ ਬਲੰਦ ਕਰਨ ਵਾਲੇ, ਖੱਬੀ ਲਹਿਰ ਤੇ ਕਿਸਾਨ ਆਗੂ ਸੁੱਚਾ ਸਿੰਘ ਨਾਰਲਾ 30 ਅਪ੍ਰੈਲ 1988 ਨੂੰ ਸ਼ਹੀਦ ਕਰ ਦਿੱਤਾ ਸੀ। ਉਨ੍ਹਾਂ ਦਾ ਪਰਿਵਾਰ ਅੱਜ ਵੀ ਖੱਬੀ ਲਹਿਰ ਨਾਲ ਜੁੜਿਆ ਹੈ। ਇਸ ਸਮੇਂ ਕਿਸਾਨ ਮੋਰਚੇ ਵਲੋਂ ਚਲ ਰਹੇ ਸੰਘਰਸ ‘ਚ ਪੂਰਾ ਸਹਿਯੋਗ ਦੇ ਰਿਹਾ ਹੈ। ਉਨ੍ਹਾਂ ਦੀ ਨਿੱਘੀ ਯਾਦ ਸਦਾ ਹੀ ਕਾਇਮ ਰਹੇਗੀ ਅਤੇ ਸੰਘਰਸ਼ ਲਈ ਪ੍ਰੇਰਨਾ ਦਿੰਦੀ ਰਹੇਗੀ।
ਸ਼ਹੀਦ ਸੁੱਚਾ ਸਿੰਘ ਨਾਰਲਾ ਦੀ ਨਿੱਘੀ ਯਾਦ
