ਫਿਲੌਰ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਸੰਗੋਵਾਲ ਇਕਾਈ ਨੇ ਪੌਦੇ ਲਗਾ ਕੇ ਸਭਾ ਵੱਲੋਂ ਆਰੰਭੀ ਮੁਹਿੰਮ ‘ਚ ਾਪਣਾ ਯੋਗਦਾਨ ਪਾਇਆ। ਇਸ ਮੌਕੇ ਸਭਾ ਦੇ ਜ਼ਿਲ•ਾ ਪ੍ਰਧਾਨ ਮਨਜਿੰਦਰ ਢੇਸੀ ਅਤੇ ਜ਼ਿਲ•ਾ ਸਕੱਤਰ ਅਜੈ ਫਿਲੌਰ ਨੇ ਦੱਸਿਆ ਕਿ ਦੇਸੀ ਅਤੇ ਵਿਦੇਸ਼ੀ ਕੰਪਨੀਆਂ ਵੱਲੋਂ ਵਾਤਾਵਰਣ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਸੁਚੇਤ ਕਰਨ ਅਤੇ ਸਭਾ ਵੱਲੋਂ ਆਪਣਾ ਬਣਦਾ ਹਿੱਸਾ ਪਾਉਣ ਲਈ ਇਹ ਮੁਹਿੰਮ ਆਰੰਭੀ ਗਈ ਹੈ। ਇਸ ਮੌਕੇ ਨੌਜਵਾਨਾਂ ਨੇ ਉੱਦਮ ਕਰਕੇ ਪਿੰਡ ‘ਚ ਪੌਦੇ ਲਗਾਏ ਅਤੇ ਇਨ•ਾਂ ਨੂੰ ਪਾਲਣ ਦਾ ਵੀ ਪ੍ਰਣ ਕੀਤਾ।