ਸਿਰਸਾ, 8 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰਾਣੀਆਂ ‘ਚ ਵਿਸ਼ਾਲ ਕਾਨਫਰੰਸ ਕੀਤੀ ਗਈ। ਜਿਸ ‘ਚ ਬੁਲਾਰਿਆਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਸੱਦਾ ਦਿੱਤਾ। ਪ੍ਰਭਾਵਸ਼ਾਲੀ ਕਾਨਫਰੰਸ ‘ਚ ਆਗੂਆਂ ਨੇ ਡਬਲਯੂਟੀਓ ਅਤੇ ਅਡਾਨੀਆਂ-ਅਬਾਨੀਆਂ ਨੂੰ ਫਾਇਦੇ ਦੇਣ ਵਾਲੇ ਖੇਤੀ ਕਾਨੂੰਨ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸੰਘਰਸ਼ ਤੋਂ ਬਿਨ੍ਹਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਵਾਇਆ ਜਾ ਸਕਦਾ।
ਲੋਕਾਂ ਨੂੰ ਤਕੜੇ ਹੋ ਕੇ ਸੰਘਰਸ਼ ‘ਚ ਕੁੱਦਣ ਦੀ ਅਪੀਲ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ, ਕਿਸਾਨ ਸੰਘਰਸ਼ ਸਮਿਤੀ ਦੇ ਮਨਦੀਪ ਨਥਵਾਨ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੁਵਰਨ ਸਿੰਘ ਵਿਰਕ, ਮਨਪ੍ਰੀਤ ਰਾਣੀਆਂ, ਹਰਵਿੰਦਰ ਗੋਬਿੰਦਪੁਰ, ਚੰਨ ਔਲਖ, ਪ੍ਰਲਾਦ ਸਿੰਘ, ਹੈਪੀ ਰਾਣੀਆਂ ਨੇ ਕਿਹਾ ਕਿ ਪਿੰਡਾਂ ‘ਚ ਸੰਯੁਕਤ ਮੋਰਚੇ ਦੇ ਅਗਲੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਲਈ ਵਿਸ਼ਾਲ ਲਾਮਬੰਦੀ ਕੀਤੀ ਜਾਵੇ।
