Now Reading
ਵਿਧਾਇਕ ਦੇ ਘਰ ਅੱਗੇ ਧਰਨਾ ਦਿੱਤਾ

ਵਿਧਾਇਕ ਦੇ ਘਰ ਅੱਗੇ ਧਰਨਾ ਦਿੱਤਾ

ਹੁਸ਼ਿਆਰਪੁਰ, 2 ਅਕਤੂਬਰ (ਸੰਗਰਾਮੀ ਲਹਿਰ ਬਿਊਰੋ)- ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੱਸ ਦਿਨ ਅੱਗੇ ਕਾਰਨ ਨੂੰ ਧਿਆਨ ਵਿਚ ਰੱਖਦਿਆਂ ਸੰਯੁਕਤ ਕਿਸਾਨ ਮੋਰਚਾ ਦਿੱਲੀ ਬਾਰਡਰ ਦੇ ਆਗੂਆਂ ਮੀਟਿੰਗ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਅੱਜ ਦੋ ਅਕਤੂਬਰ ਕਾਂਗਰਸ ਪਾਰਟੀ ਦੇ ਐੱਮ ਐੱਲ ਏ ਅਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦਾ ਸੱਦਾ ਦਿੱਤਾ। ਇਸ ਸੱਦੇ ਨੂੰ ਅਮਲ ਵਿੱਚ ਲਿਆਉਂਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਅਜ਼ਾਦ ਕਿਸਾਨ  ਕਮੇਟੀ ਲਾਚੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ  ਕਾਰਕੁਨਾਂ ਨੇ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਦੇ ਘਰ ਸਾਹਮਣੇ ਧਰਨਾ ਮਾਰਿਆ। ਐੱਮ ਐੱਲ ਏ ਦੇ ਗੈਰ ਹਾਜ਼ਰ ਰਹਿਣ ਕਰ ਕੇ ਨਾਇਬ ਤਹਿਸੀਲਦਾਰ ਨੇ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਕਿਸਾਨ ਆਗੂਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਕਿਸਾਨਾਂ ਨੂੰ ਯਕੀਨ ਦੁਆਇਆ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਝੋਨੇ ਦੀ ਖਰੀਦ ਤੁਰੰਤ ਬਿਨਾਂ ਦੇਰੀ ਕੀਤੀ ਜਾਵੇ, ਮੌਸਮ ਦੀ ਖ਼ਰਾਬੀ ਕਾਰਨ, ਖ਼ਰਾਬ ਹੋਈ ਫ਼ਸਲ ਨੂੰ ਐਫਸੀਆਈ ਸਟੈਂਡਰਡ ਦੇ ਨੋਰਮ ਵਿਚ ਢਿੱਲ ਦਿੱਤੀ ਜਾਵੇ ਅਤੇ ਖ਼ਰੀਦ ਸਮੇਂ ਕੋਈ ਕੱਟ ਨਾ ਲਾਈ ਜਾਵੇ ਆਦਿ ਮੰਗਾਂ ਪੰਜਾਬ ਸਰਕਾਰ ਤੋਂ ਪ੍ਰਵਾਨ ਕਰਵਾਉਣ ਲਈ ਤੁਰੰਤ ਭੇਜ ਦਿੱਤੀਆਂ ਜਾਣਗੀਆਂ। ਇਸ ਮੌਕੇ ਦਵਿੰਦਰ ਸਿੰਘ ਕੱਕੋਂ, ਗੁਰਮੇਸ਼ ਸਿੰਘ, ਜਗਤਾਰ ਸਿੰਘ ਭਿੰਡਰ, ਗੁਰਨਾਮ ਸਿੰਘ ਸਿੰਗੜੀਵਾਲ’ ਕਮਲਜੀਤ ਸਿੰਘ ਰਾਜਪੁਰ ਭਾਈਆਂ, ਗੁਰਵਿੰਦਰ ਸਿੰਘ ਖੰਗੂੜਾ, ਲਖਵੀਰ ਸਿੰਘ, ਗੰਗਾ ਪ੍ਰਸ਼ਾਦ, ਜਰਨੈਲ ਸਿੰਘ ਗੜ੍ਹਦੀਵਾਲ, ਰਵਿੰਦਰ ਕਾਹਲੋ ਅਤੇ  ਭੁਪਿੰਦਰ ਸਿੰਘ ਭੂੰਗਾ ਆਦਿ ਮੌਜੂਦ ਸਨ। 

Scroll To Top