ਭਿੱਖੀਵਿੰਡ, 14 ਜਨਵਰੀ (ਸੰਗਰਾਮੀ ਲਹਿਰ ਬਿਊਰੋ)- ਦਿਹਾਤੀ ਮਜ਼ਦੂਰ ਸਭਾ ਦੀ ਬ੍ਰਾਂਚ ਲੱਧੂ ਵੱਲੋਂ ਅੱਜ ਐੱਸ ਐੱਚ ਓ ਭਿੱਖੀਵਿੰਡ ਦਾ ਪੁਤਲਾ ਫੂਕਕੇ ਮਾਘੀ ਦਾ ਤਿਓਹਾਰ ਮਨਾਇਆ ਗਿਆ, ਜਿਸ ਵਿਚ ਕਿਰਤੀ ਲੋਕਾਂ ਨੇ ਭਾਗ ਲਿਆ। ਇਸ ਮੌਕੇ ਇਕੱਠੇ ਹੋਏ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ, ਜਸਵੰਤ ਸਿੰਘ ਭਿੱਖੀਵਿੰਡ, ਮਹਾਣ ਸਿੰਘ ਭਿੱਖੀਵਿੰਡ ਨੇ ਬੋਲਦਿਆ ਕਿਹਾ ਕਿ ਐਸ ਐਚ ਓ ਭਿੱਖੀਵਿੰਡ ਦੀਆਂ ਵੱਖ ਵੱਖ ਪਿੰਡਾਂ ਵਿੱਚ ਅਰਥੀਆਂ ਇਸ ਲਈ ਸਾੜੀਆ ਜਾ ਰਹੀਆ ਹਨ ਕਿ ਐੱਸ ਐੱਚ ਓ ਭਿੱਖੀਵਿੰਡ ਕਥਿਤ ਤੌਰ ‘ਤੇ ਕਾਂਗਰਸ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਹੈ ਜਿਸ ਦੀ ਮਿਸਾਲ ਪਿੰਡ ਸਾਂਧਰਾ ਦੇ ਖੇਤ ਮਜ਼ਦੂਰ ਭਗਵੰਤ ਸਿੰਘ ਦੇ ਘਰ ਉੱਪਰ ਜਾਨਲੇਵਾ ਹਮਲਾ ਕਰਨ ਅਤੇ ਦਿਹਾਤੀ ਮਜ਼ਦੂਰ ਸਭਾ ਵੱਲੋ ਥਾਣਾ ਭਿੱਖੀਵਿੰਡ ਵਿਖੇ ਦਿੱਤੇ ਗਏ ਧਰਨੇ ਵਿਚ ਐੱਸ ਐੱਚ ਓ ਭਿੱਖੀਵਿੰਡ ਵੱਲੋਂ ਕਥਿਤ ਤੌਰ ‘ਤੇ ਕਰਵਾਈ ਗਈ ਗੁੰਡਾਗਰਦੀ ਤੋਂ ਮਿਲਦੀ ਹੈ।
ਆਗੂਆਂ ਨੇ ਐੱਸ ਐੱਸ ਪੀ ਤਰਨਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਐਸ ਐਚ ਓ ਭਿੱਖੀਵਿੰਡ ਨੂੰ ਮੁਅੱਤਲ ਕੀਤਾ ਜਾਵੇ ਅਤੇ ਹਮਲਾ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸਵਿੰਦਰ ਸਿੰਘ ਚੱਕ, ਅੰਗਰੇਜ਼ ਸਿੰਘ ਲੱਧੂ, ਸੁਰਜੀਤ ਸਿੰਘ ਲੱਧੂ, ਮਨਦੀਪ ਸਿੰਘ ਕਲਸੀ ਆਦਿ ਹਾਜ਼ਰ ਸਨ।
