ਅਜਨਾਲਾ : ਅੱਜ ਇੱਥੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਆਗੂ ਸੁਰਜੀਤ ਸਿੰਘ ਦੁਧਰਾਏ ਦੀ ਪ੍ਰਧਾਨਗੀ ‘ਚ ਕਰਵਾਈ ਗਈ ਪ੍ਰਭਾਵਸ਼ਾਲੀ ਮੀਟਿੰਗ ‘ਚ ਸਭਾ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੱਲੂਨੰਗਲ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ| ਮੀਟਿੰਗ ਮੌਕੇ ਕੈਪਟਨਸਰਕਾਰ ਵਲੋਂ ਨੌਜਵਾਨਾਂ ਨਾਲ ਰੁਜਗਾਰ, ਬੇਰੁਜਗਾਰੀ ਭੱਤਾ, ਸਮਾਰਟ ਫੋਨ, ਲੜਕੀਆਂ ਨੂੰ ਮੁਫਤ ਉਚੇਰੀ ਵਿਦਿਆ ਆਦਿ ਦੇਣ ਲਈ ਕੀਤੇ ਗਏ ਚੋਣ ਵਾਅਦਿਆਂ ਖਿਲਾਫ਼ੀ ਅਤੇ ਮੋਦੀ ਸਰਕਾਰ ਦੀਆਂ ਕਥਿਤ ਫਿਰਕਾਪ੍ਰਸਤ, ਫਾਸ਼ੀਵਾਦ, ਗਾਊ ਹੱਤਿਆ ਦੀ ਆੜ ‘ਚ ਭੀੜਤੰਤਰ ਵਲੋਂ ਨਿਰੋਦਸ਼ਾਂ ਦੀ ਹੱਤਿਆ, ਬਾਲੜੀਆਂ ਨਾਲ ਜ਼ਬਰ ਜਿਨਾਹਾਂ ਦੇ ਮਾਮਲਿਆਂ ‘ਚ ਸਿਖਰ ਦਾ ਵਾਧਾ ਆਦਿ ਲੋਕ ਮਾਰੂ ਨੀਤੀਆਂ ਵਿਰੁੱਧ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ| ਉਪਰੰਤ ਸਭਾ ਦੀ ਤਹਿਸੀਲ ਇਕਾਈ ‘ਚ ਨਵੀਂ ਰੂਹ ਫੂਕਣ ਤੇ ਜਥੇਬੰਧਕ ਢਾਂਚਾ ਨਵਿਆਉਣ ਲਈ 9 ਸਤੰਬਰ ਨੂੰ ਸਥਾਨਕ ਸ਼ਹਿਰ ਦੇ ਦਫਤਰ ਵਿਖੇ ਤਹਿਸੀਲ ਪੱਧਰੀ ਜਥੇਬੰਦਕ ਇਜਲਾਸ ਕਰਵਾਉਣ ਤੇ ਨਵੇਂ ਆਹੁਦੇਦਾਰ ਦੀ ਚੋਣ ਕਰਨ ਦਾ ਫੈਸਲਾ ਲਿਆ ਗਿਆ| ਇਸ ਮੌਕੇ ਤੇ ਜੱਗਾ ਸਿੰਘ ਡੱਲਾ, ਸਤਵਿੰਦਰ ਸਿੰਘ ਓਠੀਆਂ, ਗੁਰਪ੍ਰੀਤ ਸਿੰਘ ਭਿੰਡੀਆਂ, ਗੁਰਪਾਲ ਸਿੰਘ ਸੈਦਪੁਰ, ਸਾਹਿਬ ਸਿੰਘ ਬੂਆਨੰਗਲੀ, ਸੰਦੀਪ ਸਿੰਘ ਮੱਲੂਨੰਗਲ, ਗੁਰਭੇਜ ਸਿੰਘ ਮਾਕੋਵਾਲ, ਮੀਆਂ ਸਿੰਘ ਮੱਲੂਨੰਗਲ, ਅਰਸ਼ਦੀਪ ਸਿੰਘ ਘੋਗਾ, ਰਮਨਦੀਪ ਸਿੰਘ, ਹਰਜੋਤ ਸਿੰਘ ਉਮਰਪੁਰਾ, ਪਲਵਿੰਦਰ ਸਿੰਘ ਦੁਧਰਾਏ, ਹਰਨੇਕ ਸਿੰਘ ਨਿਪਾਲ, ਗੁਰਦੇਵ ਸਿੰਘ ਭਲਾ ਪਿੰਡ ਆਦਿ ਮੌਜੂਦ ਸਨ |