Now Reading
ਲੋਕਤੰਤਰ ਨੂੰ ਬਚਾਉਣ ਲਈ ਆਰਐੱਮਪੀਆਈ ਵੱਲੋਂ ਮਾਰਚ ਅੱਜ

ਲੋਕਤੰਤਰ ਨੂੰ ਬਚਾਉਣ ਲਈ ਆਰਐੱਮਪੀਆਈ ਵੱਲੋਂ ਮਾਰਚ ਅੱਜ

ਜਲੰਧਰ- ਆਰਐੱਮਪੀਆਈ ਵੱਲੋਂ ਅੱਜ 13 ਜਨਵਰੀ ਨੂੰ ਠੀਕ 12 ਵਜੇ ਦੇਸ਼ ਭਗਤ ਯਾਦਗਾਰ ਹਾਲ ਤੋਂ ਇੱਕ ਮਾਰਚ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਪਾਰਟੀ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਕਰਨਗੇ। ਕੱਲ੍ਹ ਸੁਪਰੀਮ ਕੋਰਟ ਦੇ ਚਾਰ ਜੱਜਾਂ ਵੱਲੋਂ ਪਹਿਲੀ ਵਾਰ ਮੀਡੀਏ ਦੇ ਸਨਮੁੱਖ ਹੋ ਕੇ ਸੁਪਰੀਮ ਕੋਰਟ ਦੇ ਹੀ ਚੀਫ਼ ਜਸਟਿਸ ਖ਼ਿਲਾਫ਼ ਮੁੱਦੇ ਉਭਾਰੇ ਗਏ ਸਨ। ਇਨ੍ਹਾਂ ਮੁੱਦਿਆਂ ਦੇ ਸਾਹਮਣੇ ਆਉਣ ਨਾਲ ਦੇਸ਼ ਦੇ ਲੋਕਤੰਤਰ ਦਾ ਚਿਹਰਾ ਮੋਹਰਾ ਨੰਗਾ ਹੋ ਗਿਆ ਹੈ। ਇਸ ਬਾਰੇ ਹੋਰ ਜਾਨਣ ਲਈ ਠੀਕ 12 ਵਜੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਪੁੱਜਣ ਦੀ ਸਾਰੇ ਸਨੇਹੀਆਂ ਨੂੰ ਅਪੀਲ ਕੀਤੀ ਜਾਂਦੀ ਹੈ।

Scroll To Top