Now Reading
ਲਗਾਤਾਰ ਵੱਧ ਰਹੀ ਕੀਮਤਾਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਲਗਾਤਾਰ ਵੱਧ ਰਹੀ ਕੀਮਤਾਂ ਵਿਰੁੱਧ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਪੱਟੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਡੀਜ਼ਲ-ਪੈਟਰੋਲ ਦੀਆਂ ਲਗਾਤਾਰ ਵੱਧ ਰਹੀ ਕੀਮਤਾਂ ਵਿਰੁੱਧ ਵੇਰਕਾ ਡੇਅਰੀ ਚੌਾਕ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਆਗੂ ਧਰਮ ਸਿੰਘ, ਹਰਭਜਨ ਸਿੰਘ, ਪ੍ਰਗਟ ਸਿੰਘ, ਜੋਧਬੀਰ ਸ਼ਰਮਾ ਨੇ ਕਿਹਾ ਕਿ ਡੀਜ਼ਲ-ਪੈਟਰੋਲ ‘ਤੇ ਲੱਗੇ ਸਾਰੇ ਟੈਕਸ ਹਟਾ ਦਿੱਤੇ ਜਾਣ ਤਾਂ ਜੋ ਜਨਤਾ ਨੂੰ ਸਸਤੀਆਂ ਦਰਾਂ ‘ਤੇ ਡੀਜ਼ਲ-ਪੈਟਰੋਲ ਮੁਹੱਈਆ ਹੋ ਸਕੇ ਅਤੇ ਇਸ ਨੂੰ ਜੀ.ਐੱਸ.ਟੀ. ਦੇ ਘੇਰੇ ਵਿਚ ਲਿਆਂਦਾ ਜਾਵੇ | ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਇਸ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਨਾ ਲਿਆਂਦਾਂ ਤਾਂ ਮੋਦੀ ਸਰਕਾਰ ਖਿਲਾਫ਼ ਅਣਮਿੱਥੇ ਸਮੇਂ ਲਈ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਜਸਬੀਰ ਸਿੰਘ ਧਾਮੀ, ਸੁਰਜੀਤ ਸਿੰਘ, ਬਲਜੀਤ ਸਿੰਘ, ਬਲਦੇਵ ਸਿੰਘ, ਰਾਜ ਸਿੰਘ, ਧਰਮ ਪਾਲ, ਗੋਪਾਲ ਸਿੰਘ, ਨਰਿੰਦਰ ਕੌਰ, ਸੁਖਰਾਜ਼ ਸਿੰਘ, ਕਸ਼ਮੀਰ ਕੌਰ ਆਦਿ ਹਾਜ਼ਰ ਸਨ।

Scroll To Top