Now Reading
ਰੇਲ ਹਾਦਸੇ ਦੇ ਮਿ੍ਤਕਾਂ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਕੈਂਡਲ ਮਾਰਚ ਕੀਤਾ

ਰੇਲ ਹਾਦਸੇ ਦੇ ਮਿ੍ਤਕਾਂ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਕੈਂਡਲ ਮਾਰਚ ਕੀਤਾ

ਅਜਨਾਲਾ : ਅੱਜ ਸਥਾਨਕ ਸ਼ਹਿਰ ਦੇ ਬਜ਼ਾਰਾਂ ‘ਚ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੂਬਾ ਸਕੱਤਰੇਤ ਮੈਂਬਰ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ‘ਚ ਪਾਰਟੀ ਕਾਰਕੁੰਨਾਂ, ਹਮਦਰਦਾਂ ਤੇ ਇਨਕਲਾਬੀ ਸੰਘਰਸ਼ੀਲ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਅੰਮਿ੍ਤਸਰ ਵਿਖੇ ਬੀਤੇ ਕੱਲ ਵਾਪਰੇ ਖੂਨੀ ਰੇਲ ਹਾਦਸੇ ਨੂੰ ਅੰਮਿ੍ਤਸਰ ਦੀ ਧਰਤੀ ਤੇ ਜ਼ਲਿ੍ਹਆਂ ਵਾਲਾ ਬਾਗ ਸਾਕੇ ਤੋਂ ਬਾਅਦ ਸਭ ਤੋਂ ਵੱਡਾ ਖੂਨੀ ਕਾਰਾ ਕਰਾਰ ਦਿੰਦਿਆਂ ਤੇ ਇਸ ਭਿਅੰਕਰ ਕਾਰੇ ਲਈ ਕੇਂਦਰੀ ਤੇ ਸੂਬਾਈ ਸਰਕਾਰਾਂ ਦੇ ਪ੍ਰਸ਼ਾਸ਼ਕੀ ਢਾਂਚੇ ਦੀ ਘੋਰ ਲਾਪਰਵਾਹੀ ਨੂੰ ਜਿੰਮੇਵਾਰ ਠਹਿਰਾਉਂਦਿਆਂ ਸਰਕਾਰਾਂ ਵਿਰੁੱਧ ਰੋਸ ਪ੍ਰਗਟਾਉਣ ਤੇ ਰੇਲ ਹਾਦਸੇ ਦੇ ਮਿ੍ਤਕਾਂ ਨੂੰ ਸ਼ਰਧਾਂਜ਼ਲੀ ਭੇਟ ਕਰਨ ਲਈ ਕੈਂਡਲ ਮਾਰਚ ਕੀਤਾ | ਇਸ ਮੌਕੇ ਸ਼ਹਿਰ ‘ਚ ਪਾਰਟੀ ਦੇ ਦਫਤਰੀ ਕੰਪਲੈਕਸ ਵਿਖੇ ਕਰਵਾਈ ਗਈ ਸ਼ਰਧਾਂਜ਼ਲੀ ਸਭਾ ਨੂੰ ਸੰਬੋਧਨ ਕੀਤਾ | ਇਸ ਮੌਕੇ ਤੇ ਸੂਬਾ ਆਗੂ ਸ਼ੀਤਲ ਸਿੰਘ ਤਲਵੰਡੀ, ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਜਸਬੀਰ ਸਿੰਘ ਜਸਰਾਊਰ, ਸੁੱਚਾ ਸਿੰਘ ਘੋਗਾ, ਨਰੰਜਣ ਸਿੰਘ ਜਸਰਾਊਰ, ਸੁਰਜੀਤ ਸਿੰਘ ਭੁਰੇਗਿੱਲ, ਰਜਿੰਦਰ ਸਿੰਘ ਭਲਾ ਪਿੰਡ, ਜਨਵਾਦੀ ਇਸਤਰੀ ਸਭਾ ਤਹਿਸੀਲ ਪ੍ਰਧਾਨ ਅਜੀਤ ਕੌਰ ਕੋਟ ਰਜ਼ਾਦਾ ਆਦਿ ਦਰਜਨਾਂ ਆਗੂ ਮੌਜੂਦ ਸਨ|

Scroll To Top