
ਗੁਰਾਦਸਪੁਰ, 24 ਅਗਸਤ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਤੇ ਚਲਦੇ ਪੱਕੇ ਮੋਰਚੇ ਦੌਰਾਨ ਅੱਜ ਕੁਲ ਹਿੰਦ ਕਿਸਾਨ ਸਭਾ ਸਾਂਬਰ ਦੇ ਆਗੂਆਂ ਨੇ ਭੁੱਖ ਹੜਤਾਲ ਰੱਖੀ। ਇਸ ਚ ਅੱਜ ਸੰਤੋਖ ਸਿੰਘ ਸੰਘੇੜਾ, ਨਰਿੰਦਰ ਸਿੰਘ ਸੰਘੇੜਾ, ਹਰਬੰਸ ਸਿੰਘ ਸੰਘੇੜਾ, ਅਵਤਾਲ ਸਿੰਘ ਕੰਡਾ ਲੁਬਾਣਾ ਤੇ ਜਗਜੀਤ ਸਿੰਘ ਅਲੂਣਾ ਨੇ ਹਿੱਸਾ ਲਿਆ।
ਧਰਨੇ ਨੂੰ ਐਸਪੀ ਸਿੰਘ ਗੋਸਲ, ਕਪੂਰ ਸਿੰਘ ਪਕੀਵਾਂ, ਅਮਰਜੀਤ ਸੰਘ ਸੰਤ ਨਗਰ, ਜਗਜੀਤ ਸਿੰਘ ਅਲੂਣਾ, ਸੰਤੋਖ ਸਿਘ ਸੰਘੇੜਾ, ਗੁਰਮੀਤ ਸਿਘ ਗੁਰਦੀਪ ਸਿੰਘ ਮੁਸਤਫਾਬਾਦ, ਬਲਦੇਵ ਸਿੰਘ ਮਾਨੇਪੁਰ, ਬੁਢਾ ਸਿੰਘ, ਕਰਨੈਲ ਸਿੰਘ, ਮੁਹਿੰਦਰ ਸਿੰਘ, ਦਵਿੰਦਰ ਸਿੰਘ, ਤਰਸੇਮ ਸਿੰਘ ਹਯਾਤ ਨਗਰ ਨੇ ਸੰਬੋਧਨ ਕੀਤਾ।