Now Reading
ਰੇਲਵੇ ਸਟੇਸ਼ਨ ਗੁਰਦਾਸਪੁਰ ਦੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ 264ਵੇਂ ਜਥੇ ਨੇ ਭੁੱਖ ਹੜਤਾਲ ਰੱਖੀ

ਰੇਲਵੇ ਸਟੇਸ਼ਨ ਗੁਰਦਾਸਪੁਰ ਦੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ 264ਵੇਂ ਜਥੇ ਨੇ ਭੁੱਖ ਹੜਤਾਲ ਰੱਖੀ

ਗੁਰਦਾਸਪੁਰ, 13 ਸਤੰਬਰ (ਸੰਗਰਾਮੀ ਲਹਿਰ ਬਿਊਰੋ)- ਸਥਾਨਕ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 347ਵੇਂ ਦਿਨ ਅੱਜ 264ਵੇਂ ਜਥੇ ਨੇ ਭੁੱਖ ਹੜਤਾਲ ਰੱਖੀ।

ਇਸ ਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਡਾ ਅਸ਼ੋਕ ਭਾਰਤੀ, ਕੁਲਦੀਪ ਕੁਮਾਰ, ਵਿੱਕੀ ਕਾਦੀਆਂ, ਧਰਮਪ੍ਰੀਤ ਸਿੰਘ ਕਾਦੀਆਂ ਆਦਿ ਨੇ ਇਸ ਵਿੱਚ ਹਿੱਸਾ ਲਿਆ।

ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਹਰਿਆਣਾ ਤੋਂ ਝੱਜਰ ਦਾ ਨੌਜਵਾਨ ਸਾਬਕਾ ਸੈਨਿਕ ਆਗੂ ਕਪਿਲ ਸੈਲਾਨੀ ਅਤੇ ਹਰਚਰਨ ਸਿੰਘ ਜਗਾਧਰੀ ਹਰਿਆਣਾ, ਐੱਸਪੀ ਸਿੰਘ ਗੋਸਲ, ਮੱਖਣ ਸਿੰਘ ਕੁਹਾੜ, ਡਾਕਟਰ ਅਸ਼ੋਕ ਭਾਰਤੀ, ਗੁਰਦੀਪ ਸਿੰਘ ਮੁਸਤਫ਼ਾਬਾਦ, ਰਘਬੀਰ ਸਿੰਘ ਚਾਹਲ, ਨਿਰਮਲ ਸਿੰਘ ਬਾਠ, ਸੁਖਦੇਵ ਸਿੰਘ ਗੋਸਲ, ਮਲਕੀਅਤ ਸਿੰਘ ਬੁੱਢਾ ਕੋਟ, ਕੁਲਜੀਤ ਸਿੰਘ ਸਿੱਧਵਾਜਮੀਤਾਂ, ਨੰਬਰਦਾਰ ਕਰਨੈਲ ਸਿੰਘ ਭੁਲੇਚੱਕ, ਪਲਵਿੰਦਰ ਸਿੰਘ, ਕਪੂਰ ਸਿੰਘ ਘੁੰਮਣ, ਕਰਨੈਲ ਸਿੰਘ ਪੰਛੀ, ਸੁਖਵਿੰਦਰ ਸਿੰਘ ਸਰਪੰਚ ਨਵਾਂ ਪਿੰਡ, ਕੈਪਟਨ ਗੁਰਜੀਤ ਸਿੰਘ ਬੱਲ ਆਦਿ ਬੁਲਾਰਿਆਂ ਨੇ ਦੱਸਿਆ ਕਿ ਅੱਜ ਚੌਦਾਂ ਸਤੰਬਰ ਨੂੰ ਜੋ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਦੀਆਂ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਆਗੂਆਂ ਦੀ ਠੀਕ ਯਾਰਾਂ ਵਜੇ ਹੋਵੇਗੀ ਇਸ ਵਿੱਚ ਸਤਾਈ ਸਤੰਬਰ ਦੇ ਭਾਰਤ ਬੰਦ ਨੂੰ ਸਫਲ ਕਰਨ ਲਈ ਸਮੁੱਚੇ ਜ਼ਿਲ੍ਹੇ ਲਈ ਪ੍ਰੋਗਰਾਮ ਤੈਅ ਕੀਤੇ ਜਾਣਗੇ। ਆਗੂਆਂ ਨੇ ਕਿਹਾ ਕਿ ਸਤਾਈ ਸਤੰਬਰ ਦਾ ਭਾਰਤ ਬੰਦ ਕੇਂਦਰ ਦੀ ਮੋਦੀ ਸਰਕਾਰ ਉੱਪਰ ਇਕ ਵੱਡਾ ਇਤਹਾਸਕ ਹਮਲਾ ਹੋਵੇਗਾ ਅਤੇ ਇਸ ਨੂੰ ਨਕਾਰਾ ਕਰ ਕੇ ਰੱਖ ਦੇਵੇਗਾ।

ਆਗੂਆਂ ਨੇ ਦੱਸਿਆ ਕਿ ਪੰਜਾਬ ਸਮੇਤ ਦੇਸ਼ ਦੀਆਂ ਸਿਵਾ ਬੀਜੇਪੀ ਤੇ ਸਾਰੀਆਂ ਸਿਆਸੀ ਪਾਰਟੀਆਂ ਅਤੇ ਮਜ਼ਦੂਰਾਂ ਕਿਸਾਨਾਂ ਨੌਜਵਾਨਾਂ ਲੇਖਕਾਂ ਬੁੱਧੀਜੀਵੀਆਂ ਔਰਤਾਂ ਵਿਦਿਆਰਥੀਆਂ ਤੇ ਭਾਰਤੀ ਸਮਾਜ ਦੇ ਹਰ ਵਰਗ ਵੱਲੋਂ ਇਸ ਬੰਦ ਦਾ ਪੂਰਨ ਸਮਰਥਨ ਕੀਤਾ ਜਾ ਰਿਹਾ ਹੈ।

See Also

ਕਿਸਾਨ ਆਗੂਆਂ ਨੇ ਚਿੰਤਾ ਜ਼ਾਹਰ ਕੀਤੀ ਕਿ ਨਹਿਰੂ ਪਾਰਕ ਉਰਫ ਸੁੱਕਾ ਤਲਾਅ ਦੇ ਸੁੰਦਰੀਕਰਨ ਦੀ ਯੋਜਨਾ ਨੂੰ ਸਿਰੇ ਜਾਣ ਵਾਸਤੇ ਬਹੁਤ ਵਾਰ ਹਲਕਾ ਵਿਧਾਇਕ ਪਾਹੜਾ ਹੋਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ ਪ੍ਰੰਤੂ ਹਾਲੇ ਤੱਕ ਉਸ ਬਾਰੇ ਕੁਝ ਨਹੀਂ ਕੀਤਾ ਗਿਆ। ਮੀਟਿੰਗ ਵਿੱਚ ਇਸ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਆਗੂਆਂ ਨੇ ਅੱਜ ਦੁਹਰਾਇਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਹਰ ਪ੍ਰੋਗਰਾਮ ਨੂੰ ਪੂਰੀ ਤਨਦੇਹੀ ਨਾਲ ਸਿਰੇ ਚਾੜ੍ਹਿਆ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਪੂ ਮਹਿੰਦਰ ਸਿੰਘ ਲੱਖਣ ਖੁਰਦ, ਦਵਿੰਦਰ ਸਿੰਘ ਖਹਿਰਾ, ਤਰਸੇਮ ਸਿੰਘ ਹਯਾਤਨਗਰ, ਹਰਭਜਨ ਸਿੰਘ ਗੁਰਦਾਸਪੁਰ, ਬਲਵੰਤ ਸਿੰਘ ਗੁਰਦਾਸਪੁਰ, ਹੀਰਾ ਸਿੰਘ ਸੈਣੀ, ਸੰਤ ਬੁਢਾ ਸਿੰਘ, ਬਾਵਾ ਦਿੱਤਾ ਸੂਬੇਦਾਰ ਗੁਰਦਿਆਲ ਸਿੰਘ ਤੇ ਹੌਲਦਾਰ ਅਜੈਬ ਸਿੰਘ ਖਹਿਰਾ ਕੋਟਲੀ ਹੌਲਦਾਰ ਗੁਰਮੀਤ ਸਿੰਘ ਬੀਬੀ ਪਰਮਜੀਤ ਕੌਰ ਆਦਿ ਵੀ ਹਾਜ਼ਰ ਸਨ।

Scroll To Top